ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਸੰਕਟ ਵਿੱਚ ਕੇਂਦਰ ਸਰਕਾਰ ਗਰੀਬਾਂ ਤਕ ਮੁਫ਼ਤ ਰਾਸ਼ਨ ਪਹੁੰਚਾ ਰਹੀ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਗਰੀਬਾਂ ਦੀ ਵੀ ਵਾਰੀ ਆਵੇਗੀ। ਕੇਂਦਰ ਸਰਕਾਰ ਇਹ ਰਾਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੀਲੇ ਕਾਰਡਾਂ ਰਾਹੀਂ ਜਾਰੀ ਕੀਤਾ ਜਾਵੇਗਾ। ਇਹ ਨੀਲੇ ਕਾਰਡ ਪਿਛਲੀ ਬਾਦਲ ਸਰਕਾਰ ਨੇ ਬਣਾਏ ਸਨ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਤਿੰਨ ਮਹੀਨਿਆਂ ਲਈ ਕਾਰਡ ਵਿੱਚ ਦਰਜ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ 5 ਕਿੱਲੋ ਕਣਕ, ਜਦਕਿ ਇੱਕ ਕਾਰਡ 'ਤੇ ਇੱਕ ਕਿੱਲੋ ਦਾਲ ਪ੍ਰਤੀ ਮਹੀਨਾ ਦੇਵੇਗੀ। ਯਾਨੀ ਜੇਕਰ ਨੀਲਾ ਕਾਰਡ ਧਾਰਕ ਦੇ ਘਰ ਵਿੱਚ ਚਾਰ ਮੈਂਬਰ ਹਨ ਤਾਂ ਹਰ ਮਹੀਨੇ 20 ਕਿੱਲੋ ਕਣਕ ਤੇ ਇੱਕ ਕਿੱਲੋ ਦਾਲ ਮਿਲ ਸਕਦੀ ਹੈ। ਕੇਂਦਰ ਸਰਕਾਰ ਅਪ੍ਰੈਲ ਤੋਂ ਜੂਨ ਮਹੀਨੇ ਤਕ ਯਾਨੀ ਤਿੰਨ ਮਹੀਨਿਆਂ ਲਈ ਇਹ ਰਾਸ਼ਨ ਵੰਡੇਗੀ। ਲੋੜ ਪੈਣ 'ਤੇ ਮੁਫ਼ਤ ਰਾਸ਼ਨ ਵੰਡਣ ਦਾ ਸਮਾਂ ਵਧਾਇਆ ਵੀ ਜਾ ਸਕਦਾ ਹੈ।
ਕੇਂਦਰ ਸਰਕਾਰ ਵੱਲੋਂ ਰਾਸ਼ਨ ਵੰਡ ਸ਼ੁਰੂ ਹੋਣ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ-ਦਾਲ ਸਕੀਮ ਨੂੰ ਰੋਕ ਦਿੱਤਾ ਜਾਵੇਗਾ। ਮੁਫ਼ਤ ਰਾਸ਼ਨ ਸਿਰਫ਼ ਉਨ੍ਹਾਂ ਨੀਲੇ ਕਾਰਡ ਧਾਰਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਦੇ ਵੇਰਵੇ ਖਾਧ ਪੂਰਤੀ ਵਿਭਾਗ ਦੇ ਪੋਰਟਲ 'ਤੇ ਅਪਲੋਡ ਹੋਣਗੇ। ਰਾਸ਼ਨ ਵੰਡ 'ਤੇ ਨਿਗਰਾਨੀ ਲਈ ਜ਼ਿਲ੍ਹਾ ਪ੍ਰਸ਼ਾਸਨ ਕਮੇਟੀ ਦਾ ਗਠਨ ਵੀ ਕਰੇਗਾ।
ਪਹਿਲੀ ਵਾਰ ਪੰਜਾਬ ਦੇ ਗਰੀਬਾਂ ਦਾ ਵੀ ਢਿੱਡ ਭਰੇਗੀ ਕੇਂਦਰ ਸਰਕਾਰ
ਏਬੀਪੀ ਸਾਂਝਾ
Updated at:
23 Apr 2020 01:10 PM (IST)
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਤਿੰਨ ਮਹੀਨਿਆਂ ਲਈ ਕਾਰਡ ਵਿੱਚ ਦਰਜ ਘਰ ਦੇ ਮੈਂਬਰਾਂ ਦੇ ਹਿਸਾਬ ਨਾਲ ਪ੍ਰਤੀ ਵਿਅਕਤੀ 5 ਕਿੱਲੋ ਕਣਕ, ਜਦਕਿ ਇੱਕ ਕਾਰਡ 'ਤੇ ਇੱਕ ਕਿੱਲੋ ਦਾਲ ਪ੍ਰਤੀ ਮਹੀਨਾ ਦੇਵੇਗੀ। ਯਾਨੀ ਜੇਕਰ ਨੀਲਾ ਕਾਰਡ ਧਾਰਕ ਦੇ ਘਰ ਵਿੱਚ ਚਾਰ ਮੈਂਬਰ ਹਨ ਤਾਂ ਹਰ ਮਹੀਨੇ 20 ਕਿੱਲੋ ਕਣਕ ਤੇ ਇੱਕ ਕਿੱਲੋ ਦਾਲ ਮਿਲ ਸਕਦੀ ਹੈ।
- - - - - - - - - Advertisement - - - - - - - - -