ਫਿਰੋਜ਼ਪੁਰ: ਪੰਜਾਬ ਸਰਕਾਰ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਸੀ, ਪਰ ਇਸ ਦੇ ਕੁੱਝ ਦਿਨ ਬਾਅਦ ਹੀ ਕਈ ਥਾਵਾਂ 'ਤੇ ਡਾਕਟਰ ਅਤੇ ਫਾਰਮਾਸਿਸਟ ਆਸਤੀਫ਼ਾ ਦਿੰਦੇ ਨਜ਼ਰ ਆ ਰਹੇ ਹਨ। ਫਿਰੋਜ਼ਪੁਰ ਸ਼ਹਿਰ ਦੇ ਸੀਵਰੇਜ ਬੋਰਡ 'ਚ ਬਣੇ ਮੁਹੱਲਾ ਕਲੀਨਿਕ 'ਚ ਪਹਿਲੇ ਡਾਕਟਰ ਮੈਡੀਕਲ ਅਫ਼ਸਰ ਰਣਜੀਤ ਸਿੰਘ ਨੇ ਪੰਜ ਦਿਨਾਂ ਅੰਦਰ ਹੀ ਅਸਤੀਫ਼ਾ ਦੇ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਅੱਖਾਂ ਦਾ ਮਾਹਿਰ ਸੀ ਅਤੇ ਉਹ ਮੁਹੱਲਾ ਕਲੀਨਿਕ 'ਚ ਜਰਨਲ ਮਰੀਜ਼ਾਂ ਨੂੰ ਦੇਖਣ ਲਈ ਪੜ੍ਹਦਾ ਸੀ ਅਤੇ ਹੋਰਾਂ ਨੂੰ ਹਰ ਰੋਜ਼ ਹਲਕਾ-ਫੁਲਕਾ ਆਉਣਾ ਪੈਂਦਾ ਸੀ, ਜਿਸ ਕਾਰਨ ਡਾਕਟਰ ਰਣਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ, ਹੁਣ ਮੁਹੱਲਾ ਕਲੀਨਿਕ ਵਿੱਚ ਇੱਕ ਡਾਕਟਰ ਸਿਵਲ ਹਸਪਤਾਲ ਤੋਂ ਨਿਯੁਕਤ ਕੀਤਾ ਗਿਆ ਹੈ ਜੋ ਮਰੀਜ਼ ਦੀ ਦੇਖਭਾਲ ਕਰ ਰਿਹਾ ਹੈ।
ਮੁਹੱਲਾ ਕਲੀਨਿਕ 'ਚ ਬੈਠੀ ਡਾਕਟਰ ਏਸ਼ਾਨੀ ਨੇ ਦੱਸਿਆ ਕਿ ਮੁਹੱਲਾ ਕਲੀਨਿਕ 'ਚ ਮਰੀਜ਼ ਦੇਖੇ ਜਾ ਰਹੇ ਹਨ, ਸਰਕਾਰ ਵੱਲੋਂ ਜੋ ਦਵਾਈਆਂ ਦਿੱਤੀਆਂ ਗਈਆਂ ਹਨ, ਉਹ ਵੀ ਪੂਰੀਆਂ ਹਨ, ਇਹੀ ਕਾਰਨ ਹੈ ਕਿ ਸਿਵਲ ਹਸਪਤਾਲ 'ਚ ਸ਼ੁੱਕਰਵਾਰ ਤੋਂ ਹੁਣ ਮਰੀਜ਼ ਦੇਖ ਰਹੇ ਹਾਂ।
ਉੱਧਰ ਅੰਮ੍ਰਿਤਸਰ ਦੇ ਪੁਤਲੀਘਰ ਸਥਿਤ ਸਰਕਾਰ ਵੱਲੋਂ ਬਣਾਏ ਨਵੇਂ ਮੁਹੱਲਾ ਕਲੀਨਿਕ 'ਚੋਂ ਬੀਤੇ ਦਿਨੀਂ ਚੋਰ ਏਸੀ ਨਾਲ ਲੱਗੀ ਕਾਪਰ ਦੀ ਤਾਰ ਹੀ ਚੋਰੀ ਕਰਕੇ ਫਰਾਰ ਹੋ ਗਏ।ਜਿਸ ਕਰਕੇ ਗਰਮੀ/ਹੁੰਮਸ 'ਚ ਲੋਕ ਪਿਛਲੇ ਚਾਰ ਦਿਨਾਂ ਵਿਲਕ ਰਹੇ ਹਨ। ਸਥਾਨਕ ਲੋਕਾਂ ਮੁਤਾਬਕ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਈ ਤੇ ਪੂਰੇ ਸੂਬੇ 'ਚ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਸੂਬਾ ਸਰਕਾਰ ਨੇ ਕੀਤੇ।
ਡਾਕਟਰਾ ਸਮੇਤ ਬਾਕੀ ਅਮਲੇ ਦੀ ਵਿਵਸਥਾ ਤਾਂ ਸਰਕਾਰ ਨੇ ਕਰ ਦਿੱਤੀ ਪਰ ਸੁਰੱਖਿਆ ਮਾਪਦੰਡਾਂ ਤੇ ਚੋਰੀ ਚਕਾਰੀ ਤੋਂ ਮੁਹੱਲਾ ਕਲੀਨਿਕਾਂ ਨੂੰ ਬਚਾਉਣ ਲਈ ਸੀਸੀਟੀਵੀ ਸਮੇਤ ਹੋਰ ਉਪਰਾਲੇ ਕਰਨ ਦੀ ਲੋੜ ਜਾਪਦੀ ਹੈ। ਪਿਛਲੇ ਪੰਜ ਦਿਨਾਂ ਤੋਂ ਏਸੀ ਬੰਦ ਹੋਣ ਕਰਕੇ ਅੱਤ ਦੀ ਗਰਮੀ/ਹੁੰਮਸ ਕਰਕੇ ਇਲਾਜ ਲਈ ਆਉਂਦੇ ਲੋਕ ਹਾਕੋ ਬੇਹਾਲ ਹੋ ਰਹੇ ਹਨ।
ਹਲਕਾ ਪੱਛਮੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਪੁੱਛੇ ਜਾਣ 'ਤੇ ਕਿਹਾ ਕਿ ਮੁਹੱਲਾ ਕਲੀਨਿਕ 'ਚੋਂ ਕਾਪਰ ਵਾਇਰ ਚੋਰੀ ਹੋਣ ਦੀ ਪੁਲਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਹੈ ਤੇ ਪੁਲਿਸ ਨੇ ਕਾਰਵਾਈ ਵੀ ਅਰੰਭ ਦਿੱਤੀ ਹੈ, ਛੇਤੀ ਹੀ ਚੋਰੀ ਕਰਨ ਵਾਲੇ ਮੁਲਜਮ ਵੀ ਫੜੇ ਜਾਣਗੇ ਜਦਕਿ ਏਸੀ ਰਿਪੇਅਰ ਕਰਨ ਲਈ ਵੀ ਪ੍ਰਬੰਧਕਾਂ ਨੂੰ ਆਖ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ