ਬਠਿੰਡਾ: ਇੱਕ ਸਵੀਫਟ ਕਾਰ ਅਤੇ ਤੇਲ ਟੈਂਕਰ ਵਿੱਚ ਹੋਈ ਜ਼ੋਰਦਾਰ ਟੱਕਰ ਨਾਲ ਕਾਰ 'ਚ ਮੌਜੂਦ ਪੰਜ ਨੌਜਵਾਨਾਂ ਦੀ ਮੌਤ ਹੋ ਗਈ।ਇਹ ਸੜਕ ਹਾਦਸਾ ਮੌੜ ਮੰਡੀ ਦੇ ਨਜ਼ਦੀਕ ਪਿੰਡ ਰਾਮਨਗਰ ਨੇੜੇ ਵਾਪਰਿਆ ਹੈ।
ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।