ਤਲਵੰਡੀ ਸਾਬੋ/ਚੰਡੀਗੜ੍ਹ: ਨੇੜਲੇ ਪਿੰਡ ਰਾਮਾਂ-ਫੁੱਲੋਖਾਰੀ ਵਿਖੇ ਲੱਗੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਜਾਣ ਵਾਲੇ ਟਰੱਕਾ ਚਾਲਕਾ ਤੋਂ ਜਬਰੀ ਗੁੰਡਾ ਟੈਕਸ ਵਸੂਲਣ ਤੋਂ ਦੁਖੀ ਟਰਾਂਸਪੋਟਰਾਂ ਅਤੇ ਟਰੱਕ ਡਰਾਇਵਰਾਂ ਨੇ ਧਰਨਾ ਲਗਾ ਕੇ ਸ਼ਾਤਮਈ ਰੋਸ਼ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰਾਮਾਂ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਕਿਹਾ ਕਿ ਉਹ ਰਿਫਾਇਨਰੀ ਵਿੱਚ ਜਾਣ ਵਾਲੇ ਟਰੱਕਾਂ ਵਿੱਚ ਡਰਾਇਵਰੀ ਅਤੇ ਕਨਡੰਕਟਰੀ ਕਰਦੇ ਹਨ, ਪਰ ਹੁਣ ਸਰਕਾਰ ਦੀ ਸ਼ਹਿ ਤੇ ਰਾਮਾਂ ਮੰਡੀ ਅਤੇ ਪਿੰਡ ਰਾਮਾਂ ਦੇ ਕੁਝ ਵਿਅਕਤੀਆਂ ਵੱਲੋਂ ਆਪਣੀ ਟਰੱਕ ਯੂਨੀਅਨ ਬਣਾਉਣ ਦੀ ਧੌਂਸ ਦੇ ਕੇ ਉਨ੍ਹਾਂ ਤੋਂ 50 ਰੁਪਏ ਵਿਅਕਤੀ ਜਬਰੀ ਗੁੰਡਾ ਟੈਕਸ ਵਸੂਲਣ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ, ਜੇਕਰ ਉਨ੍ਹਾਂ ਨੇ ਰਿਫਾਇਨਰੀ ਟਰੱਕਾਂ ਤੇ ਕੰਮ ਕਰਨਾ ਹੈ, ਤਾਂ ਉਨ੍ਹਾਂ ਦੇ ਰਾਹੀਂ ਹੀ ਕੰਮ ਕਰਨਾ ਪਵੇਗਾ। ਰਿਫਾਇਨਰੀ ਟਰੱਕਾਂ ਤੇ ਕੰਮ ਕਰਨ ਵਾਲੇ ਵਿਅਕਤੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੁੰਡਾ ਟੈਕਸ ਵਸੂਲਣ ਵਾਲਿਆਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਕੁੱਦਮਾਂ ਦਰਜ ਨਾ ਕੀਤਾ ਗਿਆ ਤਾਂ ਧਰਨਾ ਲਗਾ ਕੇ ਰੋਸ ਪ੍ਰਦਰਸਨ ਕਰਨ ਲਈ ਮਜ਼ਬੂਰ ਹੋਣਗੇ।
ਜਦ ਇਸ ਸਬੰਧੀ ਰਾਮਾਂ ਪੁਲਿਸ ਦੇ ਐਸ.ਐਚ.ਓ ਹਰਜੋਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟਰੱਕਾ ਚਾਲਕਾ ਦੀ ਸ਼ਿਕਾਇਤ ਆਈ ਹੈ ਅਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ