Former BJP MLA Fatehjang Singh Bajwa raise question


ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਅੱਜ ਅੰਮ੍ਰਿਤਸਰ ਅਰਵਿੰਦ ਕੇਜਰੀਵਾਲ/ਭਗਵੰਤ ਮਾਨ ਵੱਲੋਂ ਗੁਜਰਾਤ 'ਚ ਜਾ ਕੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਕੀਤੇ ਦਾਅਵੇ 'ਤੇ ਆਪ ਦੇ ਪੰਜਾਬ ਇੰਚਾਰਜ ਰਾਘਵ ਚੱਡਾ ਨੂੰ ਹੀ ਘੇਰ ਲਿਆ ਹੈ। ਉਨ੍ਹਾਂ ਨੇ ਜਵਾਬ ਮੰਗਿਆ ਹੈ ਕਿ ਪਾਰਟੀ ਦੱਸੇ ਰਾਘਵ ਚੱਡਾ ਨੇ ਚੰਡੀਗੜ੍ਹ 'ਚ ਦੋ ਕੋਠੀਆਂ ਕਿੱਥੋਂ ਖਰੀਦ ਲਈਆ ਤੇ ਕਿਵੇਂ ਖਰੀਦੀਆਂ।


ਬਾਜਵਾ ਨੇ ਆਪ ਸਰਕਾਰ 'ਤੇ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ ਤੇ ਕਿਹਾ ਸੂਬੇ ਦੀ ਜਨਤਾ ਆਮ ਆਦਮੀ ਪਾਰਟੀ ਕੋਲੋਂ ਇਸ ਦਾ ਪੂਰਾ ਹਿਸਾਬ ਲਵੇਗੀ। ਬਾਜਵਾ ਨੇ ਨਿਉੂਯਾਰਕ ਵਿੱਚ ਸਿੱਖਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਪੱਛਮੀ ਲੋਕ ਭੁਲੇਖੇ ਨਾਲ ਅਫਗਾਨੀ ਸਮਝ ਕੇ ਸਿੱਖਾਂ ਤੇ ਹਮਲੇ ਕਰ ਦਿੰਦੇ ਹਨ ਤੇ ਇਸੇ ਕਰਕੇ ਅਸੀਂ ਐਸਜੀਪੀਸੀ ਨੂੰ ਇਸ ਪਾਸੇ ਕਦਮ ਚੁੱਕਣ ਦੀ ਅਪੀਲ ਕਰਦੇ ਰਹੇ ਹਾਂ।


ਦੂਜੇ ਪਾਸੇ ਕਾਂਗਰਸ ਪਾਰਟੀ ਬਾਬਤ ਪੁੱਛੇ ਸਵਾਲ ਤੇ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ 18 ਵਿਧਾਇਕ ਹਨ ਤੇ 18 ਹੀ ਕਾ਼ਗਰਸ ਵਿੱਚ ਧੜੇ ਬਣ ਗਏ ਹਨ। ਹੁਣ ਕਾਂਗਰਸ ਦਾ ਕੁਝ ਨਹੀਂ ਬਣੇਗਾ ਤੇ ਭਾਜਪਾ ਸੂਬੇ ਚ ਲੋਕਾਂ ਲਈ ਲੜਾਈ ਲੜੇਗੀ ਤੇ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।


ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੁਸ਼ਅੰਤ ਗੌਤਮ ਨੇ ਕਿਹਾ ਕਿ ਪੰਜਾਬ ਸਰਕਾਰ ਗੁੰਮਰਾਹ ਕਰ ਰਹੀ ਹੈ ਤੇ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਦਾ ਅਪਮਾਨ ਕਰ ਰਹੇ ਹਨ ਕਿਉਂਕਿ ਉਹ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਵੇ। ਜੇ ਮੁਫਤ ਬਿਜਲੀ ਨਾ ਦਿੱਤੀ ਤਾਂ ਇਹ ਪੰਜਾਬ ਦੇ ਲੋਕ ਹਨ ਜੋ ਕੇਜਰੀਵਾਲ ਨੂੰ ਮਾਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹੁਣ ਲੋਕਾਂ ਕੋਲੋਂ ਸਮਾਂ ਮੰਗ ਰਹੇ ਹਨ ਜਦਕਿ ਪਹਿਲਾਂ ਕੇਜਰੀਵਾਲ ਕਹਿੰਦੇ ਸਨ ਕਿ ਉਨਾਂ ਦੀ ਪਹਿਲੇ ਦਿਨ ਹੀ ਕਲਮ ਚੱਲੇਗੀ ਤੇ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।


ਇਹ ਵੀ ਪੜ੍ਹੋ: