Punjab Politics: ਬੇਸ਼ੱਕ ਪੰਜਾਬ ਦੀਆਂ ਚੋਣਾਂ ਵਿੱਚ ਅਜੇ ਡੇਢ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਪਿਆ ਹੈ ਪਰ ਦਲਬਦਲੀਆਂ ਪੂਰੇ ਜ਼ੋਬਨ ਉੱਤੇ ਹਨ। ਇਸ ਤੋਂ ਇਲਾਵਾ ਕਈ ਅਧਿਕਾਰੀ ਵੀ ਸਿਆਸਤ ਵਿੱਚ ਕਿਸਮਤ ਅਜਮਾਉਣ ਨੂੰ ਕਾਹਲੇ ਹਨ। ਹੁਣ ਚਰਚਾਵਾਂ ਹਨ ਕਿ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਛੇਤੀ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਇਹ ਵੀ ਚਰਚਾ ਨਾਲ ਹੀ ਹੈ ਕਿ ਪਾਰਟੀ ਉਨ੍ਹਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜਵਾ ਸਕਦੀ ਹੈ।


ਸੋਮ ਪ੍ਰਕਾਸ਼ ਦਾ ਪੱਤਾ ਕੱਟ ਸਕਦੀ ਹੈ ਭਾਜਪਾ ?


ਜ਼ਿਕਰ ਕਰ ਦਈਏ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਸੰਸਦ ਮੈਂਬਰ ਹਨ ਜੋ ਕਿ ਕੇਂਦਰੀ ਰਾਜ ਮੰਤਰੀ ਵੀ ਹਨ ਹਾਲਾਂਕਿ ਭਾਜਪਾ ਨੇ ਆਪਣੀ ਉਮੀਦਵਾਰਾਂ ਦੀ ਸੂਚੀ ਵਿੱਚ ਸੋਮ ਪ੍ਰਕਾਸ਼ ਦਾ ਨਾਂਅ ਸ਼ਾਮਲ ਨਹੀਂ ਕੀਤਾ ਹੈ ਜਿਸ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪਾਰਟੀ ਉਨ੍ਹਾਂ ਦੀ ਟਿਕਟ ਕੱਟ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਂਅ ਉੱਤੇ ਵੀ ਵਿਚਾਰ ਕਰ ਰਹੀ ਹੈ।


ਜੇ ਗੱਲ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕੀਤੀ ਜਾਵੇ ਤਾਂ ਉਹ 1988 ਬੈਚ ਦੇ IPS ਅਧਿਕਾਰੀ ਹਨ ਤੇ ਸਿਤੰਬਰ 2022 ਵਿੱਚ ਉਹ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਪਿੰਡ ਹੁਸ਼ਿਆਰਪੁਰ ਨੇੜੇ ਹੈ ਤੇ ਉਹ ਮਜ਼ਬੀ ਸਿੱਖ ਵਾਲਮੀਕੀ ਸਮਾਜ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਦੀ ਇਸ ਹਲਕੇ ਵਿੱਚ ਚੰਗੀ ਪਕੜ ਹੈ।


ਸਿਆਸਤ ਨਾਲ ਪੁਰਾਣਾ ਸਬੰਧ


ਜਦੋਂ ਸਹੋਤਾ ਨਾਲ ਰਾਜਨੀਤੀ ਵਿੱਚ ਜਾਣ ਬਾਰੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਇਸ ਤੋਂ ਇਨਕਾਰ ਨਹੀਂ ਕੀਤਾ ਹਾਲਾਂਕਿ ਨਾਲ ਦੀ ਨਾਲ ਇਹ ਜ਼ਰੂਰ ਕਹਿ ਦਿੱਤਾ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਜੇ ਸਹੋਤਾ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 2 ਦਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੇ ਸਨ।


ਇਹ ਵੀ ਪੜ੍ਹੋ-Punjab politics: ਡਾ: ਮੱਖਣ ਸਿੰਘ ਬਸਪਾ ਦੇ ਸੰਗਰੂਰ ਤੋਂ ਉਮੀਦਵਾਰ, ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਹੋਏ ਸੇਵਾਮੁਕਤ


ਇਹ ਵੀ ਪੜ੍ਹੋ-Punjab Politics: ਅਜੇ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ...ਸਾਰੀ ਉਮਰ ਦੀ ਕਮਾਈ ਖ਼ਤਰੇ 'ਚ ਪੈ ਸਕਦੀ, ਪਰਮਪਾਲ ਕੌਰ 'ਤੇ CM ਮਾਨ ਦਾ ਵੱਡਾ ਬਿਆਨ