ਲੁਧਿਆਣਾ : ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਕ ਹੋਰ ਮਾਮਲੇ ਵਿੱਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ, ਜਿਸ ਨੂੰ ਅੱਜ ਮੁੜ ਤੋਂ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। 

 

ਜਿੱਥੇ ਪੁਲਿਸ ਰਿਮਾਂਡ ਲੈਣ ਵਿੱਚ ਨਕਾਮਯਾਬ ਰਹੀ ਅਤੇ ਸਿਮਰਜੀਤ ਸਿੰਘ ਬੈਂਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੈਂਸ ਪੁਲਿਸ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ। ਬੈਂਸ ਨੇ ਵੀ ਆਪਣੀ ਆਵਾਜ਼ ਦਾ ਨਮੂਨਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪੁਲਿਸ ਬੈਂਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।


ਸਾਬਕਾ ਵਿਧਾਇਕ ਦੇ ਨਾਮਜ਼ਦ ਭਰਾ 'ਤੇ ਧਮਕੀਆਂ ਦੇਣ ਦੇ ਦੋਸ਼

ਜ਼ਿਕਰਯੋਗ ਹੈ ਕਿ ਮਹਿਲਾ ਨੇ ਦੋਸ਼ ਲਾਇਆ ਸੀ ਕਿ ਸਾਬਕਾ ਵਿਧਾਇਕ ਦੇ ਨਾਮਜ਼ਦ ਭਰਾ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹ ਔਰਤ ਨਾਲ ਲਗਾਤਾਰ ਫੋਨ 'ਤੇ ਗੱਲ ਕਰਦਾ ਸੀ। ਹੁਣ ਇਨ੍ਹਾਂ ਲੋਕਾਂ ਦੀ ਆਵਾਜ਼ ਦੇ ਸੈਂਪਲ ਵੀ ਲਏ ਜਾਣੇ ਹਨ। ਅਜਿਹੇ 'ਚ ਪੁਲਸ ਹੋਰ ਦੋਸ਼ੀਆਂ ਦੀ ਆਵਾਜ਼ ਦੇ ਨਮੂਨੇ ਲੈਣ ਲਈ ਵੀ ਅਦਾਲਤ 'ਚ ਪਟੀਸ਼ਨ ਪਾ ਸਕਦੀ ਹੈ।

ਪੁਲਿਸ ਮੋਬਾਈਲ ਬਰਾਮਦ ਨਹੀਂ ਕਰ ਸਕੀ

ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਸ਼ਿਕਾਇਤਕਰਤਾ ਔਰਤ ਨਾਲ ਜਿਸ ਮੋਬਾਈਲ 'ਤੇ ਗੱਲਬਾਤ ਕਰਦਾ ਸੀ, ਉਸ ਨੂੰ ਪੁਲਿਸ ਬਰਾਮਦ ਨਹੀਂ ਕਰ ਸਕੀ ਹੈ। ਅਦਾਲਤ ਵਿੱਚ ਬਹਿਸ ਦੌਰਾਨ ਦੱਸਿਆ ਗਿਆ ਕਿ ਬੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਪਤਾ ਲੱਗਾ ਹੈ ਕਿ ਜਦੋਂ ਬੈਂਸ ਦਾ ਮੋਬਾਈਲ ਪੁਰਾਣਾ ਜਾਂ ਖਰਾਬ ਹੋ ਜਾਂਦਾ ਸੀ ਤਾਂ ਉਹ ਆਪਣੇ ਸਟਾਫ ਨੂੰ ਦੇ ਦਿੰਦੇ ਸਨ। ਇਸ ਦੇ ਲਈ ਉਸ ਦੀ ਫੈਕਟਰੀ 'ਤੇ ਛਾਪੇਮਾਰੀ ਵੀ ਕੀਤੀ ਗਈ ਪਰ ਉਥੇ ਕੋਈ ਕਰਮਚਾਰੀ ਨਹੀਂ ਮਿਲਿਆ।