Punjab News : ਬਠਿੰਡਾ ਤੋਂ ਸਾਬਕਾ ਵਿਧਾਇਕ ਅਤੇ ਬੀਜੇਪੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਫ਼ੋਨ ਉੱਤੇ ਜਾਨੋ ਮਾਰਨ ਦੀ ਮਿਲੀ ਧਮਕੀ ਹੈ। ਇਸ ਦੀ ਜਾਣਕਾਰੀ ਸਰੂਪ ਚੰਦ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ, ਮੈਨੂੰ ਕਿਸੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸਦੇ ਚੱਲਦੇ ਬੀਤੇ ਦਿਨ ਉਹਨਾਂ ਨੂੰ whatsapp call ਰਾਹੀਂ ਫੋਨ ਕਾਲ ਆਇਆ। ਇਸ ਫੋਨ ਕਾਲ ਦੀ ਧਮਕੀ ਵਿਚ ਕਿਹਾ ਗਿਆ ਕਿ, ਸਿੱਖ ਪਾਰਟੀ ਵਿੱਚ ਮੌਜਾ ਮਾਣ ਹੁਣ ਹਿੰਦੂ ਬਣਨ ਨੂੰ ਫਿਰਦਾ ਹੈ।


22 ਜਨਵਰੀ ਨੂੰ ਅੰਮ੍ਰਿਤਸਰ ਜਾਣਗੇ ਸਰੂਪ ਚੰਦ ਸਿੰਗਲਾ


ਫੋਨ ਕਰਨ ਵਾਲੇ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ ਉਨ੍ਹਾਂ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ, ਇਸ ਲਈ ਪੂਰੀ ਤਿਆਰੀ ਨਾਲ ਜਾਓ। ਦੋਸ਼ੀ ਕਾਲਰ ਕੋਲ ਸਿੰਗਲਾ ਦੀ ਗੱਡੀ ਦਾ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਬਾਡੀਗਾਰਡ, ਗੰਨਮੈਨ ਅਤੇ ਡਰਾਈਵਰ ਨਾਲ ਆਪਣੀ ਚਿੱਟੇ ਰੰਗ ਦੀ ਇਨੋਵਾ ਕ੍ਰੇਸਟਾ ਗੱਡੀ ਵਿਚ ਅੰਮ੍ਰਿਤਸਰ ਜਾਣ। ਆਪਣੇ ਪਰਿਵਾਰ ਨੂੰ ਵੀ ਮਿਲੋ।


ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਅੱਤਵਾਦੀ ਲਖਬੀਰ ਦੇ 2 ਸਾਥੀ ਗ੍ਰਿਫਤਾਰ, ਮੁਕਾਬਾਲੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ


ਹਿੰਦੂ ਆਗੂ ਸੂਰੀ ਨਾਲ ਸਾਡੇ ਸ਼ੇਰ ਭਰਾਵਾਂ ਨੇ ਪਤਾ ਹੈ ਨਾ ਕੀ ਕੀਤਾ


ਫੋਨ ਕਰਨ ਵਾਲਾ ਵਿਅਕਤੀ ਸਰੂਪ ਸਿੰਗਲਾ ਨੂੰ ਧਮਕੀਆਂ ਦਿੰਦੇ ਹੋਏ ਕਿਹਾ, ਉਸ ਨੇ  ਕਰੀਬ 20-25 ਦਿਨ ਪਹਿਲਾਂ ਵੀ ਉਨ੍ਹਾਂ ਨੂੰ ਸਤਿਕਾਰ ਨਾਲ ਸਮਝਾਇਆ ਸੀ। ਇਸ ਦੇ ਬਾਵਜੂਦ ਸਿੰਗਲਾ 14-15 ਜਨਵਰੀ ਨੂੰ ਤਾਕਤ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ। ਅੰਮ੍ਰਿਤਸਰ ਵਿੱਚ ਮਾਰੇ ਗਏ ਹਿੰਦੂ ਆਗੂ ਸੂਰੀ ਦੀ ਉਦਾਹਰਣ ਦਿੰਦੇ ਹੋਏ ਫੋਨ ਕਰਨ ਵਾਲੇ ਨੇ ਕਿਹਾ, ਉਹ ਵੀ ਹਿੰਦੂਆਂ ਦੇ ਨਾਂ ’ਤੇ ਬਹੁਤ ਵਾਹ-ਵਾਹ ਖੱਟਦਾ ਸੀ, ਪਰ ਪਤਾ ਨਹੀਂ ਸਾਡੇ ਸ਼ੇਰ ਭਰਾਵਾਂ ਨੇ ਉਸ ਨਾਲ ਕੀ ਕੀਤਾ।


ਸਰੂਪ ਸਿੰਗਲਾ ਨੇ ਕਿਹਾ - ਨਾ ਕਰੋ ਗਲਤ ਕੰਮ


ਫੋਨ ਕਰਨ ਵਾਲੇ ਦੀ ਧਮਕੀ 'ਤੇ ਸਰੂਪ ਸਿੰਗਲਾ ਨੇ ਫੋਨ ਧਮਕੀ ਦੇਣ ਵਾਲਿਆਂ ਨੂੰ ਕਿਹਾ ਕਿ ਉਹ ਕੋਈ ਗਲਤ ਕੰਮ ਨਹੀਂ ਕਰਦਾ। ਇੱਕ ਪਾਰਟੀ ਲਈ ਕੰਮ ਕਰਦੇ ਹਾਂ, ਸਾਰੇ ਹਿੰਦੂ ਅਤੇ ਸਿੱਖ ਕਰ ਰਹੇ ਹਨ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕੁਝ ਗਲਤ ਕਰਦਾ ਹੈ ਜਾਂ ਨਹੀਂ, ਪਰ ਅਸੀਂ ਬਹੁਤ ਗ਼ਲਤ ਕੰਮ ਕਰਦੇ ਹਾਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ 


Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ


Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ