ਚੰਡੀਗੜ੍ਹ: ਰਿਸ਼ਵਤ ਕਾਂਡ ਵਿੱਚ ਫ਼ਰਾਰ ਚੱਲ ਰਹੀ ਮਨੀਮਾਜਰਾ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੇ ਸ਼ਨੀਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਹੈ।ਜਿਸ ਤੋਂ ਬਾਅਦ ਉਸਨੂੰ 4 ਦਿਨਾਂ ਦੇ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।ਜਸਵਿੰਦਰ ਕੌਰ 5 ਲੱਖ ਦੇ ਰਿਸ਼ਵਤ ਕੇਸ ਵਿੱਚ ਫ਼ਰਾਰ ਚੱਲ ਰਹੀ ਸੀ

ਹਾਲਾਂਕਿ, ਜਸਵਿੰਦਰ ਕੌਰ ਦੀ ਵਲੋਂ ਪੇਸ਼ ਹੋਏ ਵਕੀਲ ਤਰਮਿੰਦਰ ਸਿੰਘ ਨੇ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਐਸਐਚਓ ਨੂੰ ਕੋਰੋਨਾ ਟੈਸਟ ਦੇ ਨਾਲ-ਨਾਲ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸਦੇ ਨਾਲ ਹੀ, ਜਾਂਚ ਅਧਿਕਾਰੀ ਨੂੰ ਅਦਾਲਤ ਨੂੰ ਨਿਰਦੇਸ਼ ਦੇਵੇ ਕਿ ਉਸਨੂੰ ਜਸਵਿੰਦਰ ਕੌਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।

ਕੀ ਹੈ ਪੂਰਾ ਮਾਮਲਾ:

ਦੱਸ ਦਈਏ ਕਿ ਅਦਾਲਤ ਨੇ ਦੋ ਵਾਰ ਦੋਸ਼ੀ ਜਸਵਿੰਦਰ ਕੌਰ ਖਿਲਾਫ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸੀ। ਜਦੋਂ ਉਹ ਜ਼ੀਰਕਪੁਰ ਅਤੇ ਸੈਕਟਰ -22 ਸਥਿਤ ਉਸ ਦੇ ਘਰ ਨਹੀਂ ਮਿਲੀ, ਤਾਂ ਉਸ ਦੇ ਖ਼ਿਲਾਫ਼ ਪੀਓ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਜੇ ਜਸਵਿੰਦਰ 29 ਜੁਲਾਈ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੋਈ ਤਾਂ ਉਸਨੂੰ ਭਗੌੜਾ ਕਰਾਰ ਦਿੱਤਾ ਜਾਏਗਾ। ਦੱਸ ਦਈਏ ਕਿ ਇਸ ਦੇ ਨਾਲ ਹੀ ਇਸ ਕੇਸ ਵਿਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਭਗਵਾਨ ਸਿੰਘ ਨੇ ਵੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904