ਚੰਡੀਗੜ੍ਹ: ਬੀਤੇ ਦਿਨ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਸਿਟ ਨੇ ਇਸ ਮਾਮਲੇ ਵਿੱਚ ਨਾਮਜ਼ਦ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ। ਕੱਲ੍ਹ ਦੇਰ ਰਾਤ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਜੱਜ ਨੇ ਉਨ੍ਹਾਂ ਨੂੰ 4 ਫਰਵਰੀ ਤਕ 8 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਜੱਜ ਕੋਲੋਂ ਚਰਨਜੀਤ ਲਈ 14 ਦਿਨਾਂ ਦਾ ਰਿਮਾਂਡ ਮੰਗਿਆ ਸੀ।


ਬੀਤੀ ਦੇਰ ਰਾਤ ਸ਼ਰਮਾ ਨੂੰ ਭਾਰੀ ਪੁਲਿਸ ਕਸਟਡੀ ਹੇਠ ਡਿਊਟੀ ਮੈਜਿਸਟ੍ਰੇਟ ਚੇਤਨ ਸ਼ਰਮਾ ਦੇ ਘਰ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਸਫੈਦ ਲੋਈ ਤਾਣੀ ਹੋਈ ਸੀ ਅਤੇ ਮੂੰਹ ਢੱਕਿਆ ਹੋਇਆ ਸੀ। ਇਸ ਦੌਰਾਨ ਜੱਜ ਨਾਲ ਕਰੀਬ 20 ਮਿੰਟ ਤਕ ਗੱਲਬਾਤ ਚੱਲੀ।