ਮੋਗਾ: ਸ਼ੁੱਕਰਵਾਰ ਰਾਤ ਭਿਆਨਕ ਸੜਕੀ ਹਾਦਸੇ ‘ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਹਾਦਸੇ ‘ਚ ਪੰਜ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਹ ਸਾਰੇ ਇੱਕ ਵਿਆਹ ਦੇ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਤਾਜੋਕੇ ਪਿੰਡ ਵਾਪਸੀ ਕਰ ਰਹੇ ਸੀ। ਰਾਹ ‘ਚ ਉਨ੍ਹਾਂ ਦੀ ਬਲੈਰੋ ਗੱਡੀ ਨੂੰ ਇੱਕ ਤੇਜ਼ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ‘ਚ ਤਿੰਨ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ, ਬਰਨਾਲਾ ਜ਼ਿਲ੍ਹੇ ਦੇ ਤਾਜੋਕੇ ਤੋਂ ਇੱਕ ਬਰਾਤ ਮੋਗਾ ਗਈ ਸੀ। ਜਿਸ ‘ਚ ਬਲੈਰੋ ਗੱਡੀ ‘ਚ ਸਵਾਰ ਲੋਕਾਂ ਦੀ ਗੱਡੀ ਮੋਗਾ-ਬਰਨਾਲਾ ਹਾਈਵੇਅ ‘ਤੇ ਦੂਜੇ ਪਾਸਿਓ ਆ ਰਹੀ ਮਾਲਵਾ ਬੱਸ ਸਰਵਿਸ ਦੀ ਇੱਕ ਨਿਜੀ ਬੱਸ ਨਾਲ ਟੱਕਰਾ ਗਈ।

ਇਸ ਹਾਦਸੇ ‘ਚ ਗੱਡੀ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਬੱਸ ਡ੍ਰਾਈਵਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਜਿਨ੍ਹਾਂ ‘ਚ ਦੋ ਬੱਚੇ ਵੀ ਸ਼ਾਮਲ ਹਨ। ਤਿੰਨ ਗੰਭੀਰ ਜ਼ਖ਼ਮੀਆਂ ਨੂੰ ਮੋਗਾ ਰੈਫਰ ਕੀਤਾ ਗਿਆ ਹੈ ਅਤੇ ਬਾਕੀ ਦੋ ਦਾ ਇਲਾਜ਼ ਨਿਹਾਲਸਿੰਘਵਾਲਾ ਦੇ ਦੀਪ ਹਸਪਤਾਲ ‘ਚ ਹੋ ਰਿਹਾ ਹੈ।