ਅੱਖਾਂ 'ਚ ਮਿਰਚਾਂ ਪਾ ਬਠਿੰਡੇ 'ਚੋਂ ਚਾਰ ਲੱਖ ਰੁਪਏ ਲੁੱਟੇ
ਏਬੀਪੀ ਸਾਂਝਾ | 11 Oct 2019 05:21 PM (IST)
ਬਠਿੰਡਾ ਦੀ ਸਬਜ਼ੀ ਮੰਡੀ ਰੋਡ ‘ਤੇ ਭੰਡਾਰੀ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਕਰਮਚਾਰੀ ਤੋਂ ਬਦਮਾਸ਼ ਕਰੀਬ ਤਿੰਨ ਲੱਖ 90 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।
ਬਠਿੰਡਾ: ਇੱਥੋਂ ਦੀ ਸਬਜ਼ੀ ਮੰਡੀ ਰੋਡ ‘ਤੇ ਭੰਡਾਰੀ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਕਰਮਚਾਰੀ ਤੋਂ ਬਦਮਾਸ਼ ਕਰੀਬ ਤਿੰਨ ਲੱਖ 90 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਕੰਪਨੀ ਮਾਲਕ ਨੇ ਦੱਸਿਆ ਕਿ ਬਦਮਾਸ਼ਾਂ ਨੇ ਲਾਲ ਮਿਰਚ ਪਾਉਡਰ ਕਰਮਚਾਰੀ ਦੀਆਂ ਅੱਖਾਂ ‘ਚ ਪਾ ਦਿੱਤਾ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਉਹ ਕਾਮਯਾਬ ਹੋ ਗਏ। ਪੀੜਤ ਦਾ ਇਲਾਜ ਬਠਿੰਡਾ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ। ਪੁਲਿਸ ਨੇ ਪੁੱਛਗਿੱਛ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।