ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 24 ਜੁਲਾਈ ਤੋਂ 4 ਅਗਸਤ ਤੱਕ ਆਸਟਰੇਲੀਆ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਪਰਥ, ਸਿਡਨੀ, ਐਡੀਲੇਡ, ਬ੍ਰਿਸਬੇਨ ਅਤੇ ਮੇਲਬਰਨ ਵਰਗੇ ਸ਼ਹਿਰਾਂ ਵਿੱਚ ਜਾਣਗੇ।
ਇਹ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦਿੱਤੀ ਹੈ। ਬਾਜਵਾ ਨੇ ਦੱਸਿਆ ਕਿ ਜੋ ਵੀ NRI ਪੰਜਾਬੀ ਜਾਂ ਹਲਕਾ ਕਾਦੀਆਂ ਨਾਲ ਸਬੰਧਤ ਲੋਕ ਉਨ੍ਹਾਂ ਨਾਲ ਮਿਲਣਾ ਚਾਹੁੰਦੇ ਹਨ, ਉਹ ਆਸਟਰੇਲੀਆ ਦੌਰੇ ਲਈ ਨਿਯੁਕਤ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ। ਪੋਸਟ ਵਿੱਚ ਉਨ੍ਹਾਂ ਨੇ ਸੰਪਰਕ ਨੰਬਰ ਵੀ ਸਾਂਝੇ ਕੀਤੇ ਹਨ।
ਇਸ ਤੋਂ ਇਲਾਵਾ ਉਹ ਬੀਤੀ ਦਿਨੀਂ ਸਿੰਗਾਪੁਰ ਦੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲੇ ਜਿਸ ਦੀਆਂ ਕੁੱਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਉੱਤੇ ਸ਼ੇਅਰ ਕੀਤੀਆਂ। ਉਨ੍ਹਾਂ ਨੇ ਲਿਖਿਆ- ''ਸਿੰਗਾਪੁਰ ਖਾਲਸਾ ਐਸੋਸੀਏਸ਼ਨ ਵਿਖੇ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।
31 ਮਈ ਤੋਂ 5 ਜੂਨ ਤੱਕ ਬਾਜਵਾ ਨੇ ਕੀਤਾ ਸੀ ਅਮਰੀਕਾ ਦੌਰਾ
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ 31 ਮਈ ਤੋਂ 5 ਜੂਨ ਤੱਕ ਅਮਰੀਕਾ ਦਾ ਦੌਰਾ ਕੀਤਾ ਸੀ। ਨਿਊਯਾਰਕ ਪੁੱਜਣ 'ਤੇ ਇੰਡੀਆਨ ਓਵਰਸੀਜ਼ ਕਾਂਗਰਸ, ਪੰਜਾਬ ਚੈਪਟਰ (USA) ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਥੇ ਉਨ੍ਹਾਂ ਨੇ ‘ਮੀਟ ਐਂਡ ਗ੍ਰੀਟ’ ਕਾਰਜਕ੍ਰਮ ਤਹਿਤ ਕਈ NRI (ਪ੍ਰਵਾਸੀ ਭਾਰਤੀ) ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਹ ਮੈਨਹੈਟਨ ਵਿੱਚ ਮਸ਼ਹੂਰ ਹੋਟਲ ਕਾਰੋਬਾਰੀ ਸੰਤ ਸਿੰਘ ਚਟਵਾਲ ਨਾਲ ਵੀ ਮਿਲੇ, ਜੋ ਕਿ ਕਲਿੰਟਨ ਪਰਿਵਾਰ ਦੇ ਨੇੜੇਲੇ ਮਿੱਤਰ ਅਤੇ ਭਾਰਤ ਤੇ ਪੰਜਾਬੀਆਂ ਦੇ ਚਾਹਵਾਨ ਮੰਨੇ ਜਾਂਦੇ ਹਨ। ਇਸੇ ਦੌਰੇ ਦੌਰਾਨ ਉਨ੍ਹਾਂ ਦੀ ਤੇਜ਼ੀ ਬਿੰਦਰਾ ਨਾਲ ਵੀ ਮੁਲਾਕਾਤ ਹੋਈ।