ਚੰਡੀਗੜ੍ਹ 'ਚ ਵੀ ਕਰਫਿਊ ਦਾ ਐਲਾਨ
ਏਬੀਪੀ ਸਾਂਝਾ | 23 Mar 2020 06:41 PM (IST)
ਪੰਜਾਬ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਰਾਤ 12 ਵਜੇ ਤੋਂ ਕਰਫਿਊ ਲੱਗ ਜਾਏਗਾ। ਚੰਡੀਗੜ੍ਹ ਪ੍ਰਸ਼ਾਸਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੀ ਪੰਜ ਕੇਸ ਸਾਹਮਣੇ ਆ ਚੁੱਕੇ ਹਨ।
ਚੰਡੀਗੜ੍ਹ: ਪੰਜਾਬ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਰਾਤ 12 ਵਜੇ ਤੋਂ ਕਰਫਿਊ ਲੱਗ ਜਾਏਗਾ। ਚੰਡੀਗੜ੍ਹ ਪ੍ਰਸ਼ਾਸਨ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੀ ਪੰਜ ਕੇਸ ਸਾਹਮਣੇ ਆ ਚੁੱਕੇ ਹਨ। ਕੋਰੋਨਾਵਾਇਰਸ ਦੀ ਦਹਿਸ਼ਤ ਨੂੰ ਵੇਖਦਿਆਂ ਪੂਰੇ ਪੰਜਾਬ 'ਚ ਕਰਫਿਊ ਉਧਰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੰਗਾਮੀ ਹਾਲਤ ਵਿੱਚ ਮੁੱਖ ਸਕੱਤਰ ਤੇ ਪੁਲਿਸ ਮੁਖੀ ਨਾਲ ਹਾਲਾਤ ਬਾਰੇ ਚਰਚਾ ਕਰਨ ਮਗਰੋਂ ਇਹ ਫੈਸਲਾ ਲਿਆ। ਹੁਣ ਸਾਰੇ ਸੂਬੇ ਵਿੱਚ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਕੋਈ ਢਿੱਲ ਨਹੀਂ ਮਿਲੇਗੀ।