ਐਤਵਾਰ ਨੂੰ ਹੋਵੇਗਾ ਮੱਕੜ ਦਾ ਅੰਤਮ ਸਸਕਾਰ, ਡੀਐਮਸੀ ‘ਚ ਰੱਖੀਆ ਗਈ ਹੈ ਦੇਹ
ਏਬੀਪੀ ਸਾਂਝਾ | 21 Dec 2019 03:21 PM (IST)
11 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦਾ ਬੀਤੇ ਦਿਨੀਂ ਅਕਾਲ ਚਲਾਣਾ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਲੁਧਿਆਣਾ ‘ਚ ਉਨ੍ਹਾਂ ਦੇ ਘਰ ਸ਼ੌਕ ਦਾ ਮਾਹੋਲ ਹੈ। ਉਨ੍ਹਾਂ ਦੇ ਘਰ ਸਿਆਸੀ ਅਤੇ ਧਾਰਮਿਕ ਆਗੂ ਦੁਖ ਜ਼ਾਹਿਰ ਕਰਨ ਆ ਰਹੇ ਹਨ।
ਲੁਧਿਆਣਾ: 11 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦਾ ਬੀਤੇ ਦਿਨੀਂ ਅਕਾਲ ਚਲਾਣਾ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਲੁਧਿਆਣਾ ‘ਚ ਉਨ੍ਹਾਂ ਦੇ ਘਰ ਸ਼ੌਕ ਦਾ ਮਾਹੋਲ ਹੈ। ਉਨ੍ਹਾਂ ਦੇ ਘਰ ਸਿਆਸੀ ਅਤੇ ਧਾਰਮਿਕ ਆਗੂ ਦੁਖ ਜ਼ਾਹਿਰ ਕਰਨ ਆ ਰਹੇ ਹਨ। ਫਿਲਹਾਲ ਮੱਕੜ ਦਾ ਅੰਤਮ ਸਸਕਾਰ ਕੱਲ੍ਹ ਯਾਨੀ ਐਤਵਾਰ 22 ਦਸੰਬਰ ਨੂੰ ਕੀਤਾ ਜਾਣਾ ਹੈ। ਉਨ੍ਹਾਂ ਦੀ ਦੇਹ ਲੁਧਿਆਣਾ ਦੇ ਹੀ ਡੀਐਮਸੀ ਹਸਪਤਾਲ ‘ਚ ਰੱਖੀ ਗਈ ਹੈ। ਐਤਵਾਰ ਨੂੰ ਅਵਤਾਰ ਸਿੰਘ ਮੱਕੜ ਦਾ ਸਸਕਾਰ ਕਰੀਬ 3 ਵਜੇ ਕੀਤਾ ਜਾਵੇਗਾ ਜਿਸ ਮੌਕੇ ਸੁਬੇ ਦੇ ਕਈ ਵੱਡੇ ਨੇਤਾ ਮੌਜੂਦ ਰਹਿਣ ਦੀ ਉਮੀਦ ਹੈ। ਦੱਸ ਦਈਏ ਕਿ ਮੱਕੜ ਪਿਛਲ਼ੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਨੂੰ ਲੀਵਰ ਪ੍ਰੋਬਲਮ ਸੀ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ।