ਸੰਗਰੂਰ: ਪਿਛਲੇ ਕਈ ਦਿਨਾਂ ਤੋਂ ਪਹਾੜਾਂ ‘ਚ ਹੋ ਰਹੀ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ‘ਚ ਵੀ ਠੰਡ ਵਧ ਗਈ ਹੈ। ਹਿਮਾਚਾਲ ਦੇ ਗੁਆਂਢੀ ਸੂਬਿਆਂ ਹਰਿਆਣਾ-ਪੰਜਾਬ ਦਾ ਪਾਰਾ ਤੇਜ਼ੀ ਨਾਲ ਹੇਠ ਆ ਰਿਹਾ ਹੈ ਅਤੇ ਧੁੰਦ ਨਾਲ ਜ਼ੀਰੋ ਵਿਜ਼ੀਬਿਲਟੀ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਸੰਗਰੂਰ ‘ਚ ਪਾਰਾ 6 ਡਿਗਰੀ ਤਕ ਪਹੁੰਚ ਗਿਆ ਹੈ।
ਠੰਡ ਹਰ ਸਾਲ ਆਪਣਾ ਪਿਛਲਾ ਰਿਕਾਰਡ ਤੋੜਦੀ ਹੀ ਹੈ। ਇਸ ਦੇ ਨਾਲ ਹੀ ਸੰਗਰੂਰ ‘ਚ ਡਿੱਗਦੇ ਤਾਪਮਾਨ ਨਾਲ ਧੁੰਧ ਨਾਲ ਵਿਜ਼ੀਬਿਲਟੀ ਜ਼ੀਰੋ ਦੇ ਬਰਾਬਰ ਹੋ ਗਈ ਹੈ। ਹਾਈਵੇਅ ‘ਤੇ ਗੱਡੀਆਂ ਦੀ ਸਪੀਡ ‘ਤੇ ਬ੍ਰੇਕ ਲੱਗ ਗਈ ਹੈ। ਇਲਾਕੇ ‘ਚ ਵਧ ਰਹੀ ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ ਜਾਂ ਘਰਾਂ ‘ਚ ਦੁਬਕੇ ਬੈਠੇ ਹਨ ਜਿਸ ਨਾਲ ਕੰਮਾਂ-ਕਾਰਾਂ ‘ਤੇ ਵੈ ਅਸਰ ਪੈ ਰਿਹਾ ਹੈ।
ਪਹਾੜਾਂ ਦੀ ਬਰਫਬਾਰੀ ਨੇ ਪੰਜਾਬ ਠਾਰਿਆ, ਧੁੰਦ ਨਾਲ ਆਵਾਜਈ ‘ਤੇ ਵੀ ਬ੍ਰੇਕ
ਏਬੀਪੀ ਸਾਂਝਾ
Updated at:
21 Dec 2019 12:41 PM (IST)
ਪਿਛਲੇ ਕਈ ਦਿਨਾਂ ਤੋਂ ਪਹਾੜਾਂ ‘ਚ ਹੋ ਰਹੀ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ‘ਚ ਵੀ ਠੰਡ ਵਧ ਗਈ ਹੈ। ਹਿਮਾਚਾਲ ਦੇ ਗੁਆਂਢੀ ਸੂਬਿਆਂ ਹਰਿਆਣਾ-ਪੰਜਾਬ ਦਾ ਪਾਰਾ ਤੇਜ਼ੀ ਨਾਲ ਹੇਠ ਆ ਰਿਹਾ ਹੈ ਅਤੇ ਧੁੰਦ ਨਾਲ ਜ਼ੀਰੋ ਵਿਜ਼ੀਬਿਲਟੀ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
- - - - - - - - - Advertisement - - - - - - - - -