ਐਨਆਰਆਈ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕਤਲ
ਏਬੀਪੀ ਸਾਂਝਾ | 21 Dec 2019 12:20 PM (IST)
ਬਿਆਸ ਦੇ ਨੇੜਲੇ ਪਿੰਡ ਯੋਧੇ 'ਚ ਅਮਰੀਕਾ ਤੋਂ ਪਰਤੇ 30 ਸਾਲਾ ਐਨਆਰਆਈ ਬਲਵੰਤ ਸਿੰਘ ਦਾ ਤਿੰਨ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਬਿਆਸ ਦੇ ਨੇੜਲੇ ਪਿੰਡ ਯੋਧੇ 'ਚ ਅਮਰੀਕਾ ਤੋਂ ਪਰਤੇ 30 ਸਾਲਾ ਐਨਆਰਆਈ ਬਲਵੰਤ ਸਿੰਘ ਦਾ ਤਿੰਨ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਵੰਤ ਨੇ 28 ਤਾਰੀਖ਼ ਨੂੰ ਅਮਰੀਕਾ ਵਾਪਿਸ ਜਾਣਾ ਸੀ। ਦੱਸ ਦਈਏ ਕਿ ਉਸ ਦਾ 10-15 ਗੋਲੀਆਂ ਮਾਰੀਆਂ ਕਤਲ ਕੀਤਾ ਗਿਆ। ਸੀਨੀਅਰ ਪੁਲਿਸ ਸੁਪਰਡੈਂਟ, ਦਿਹਾਤੀ, ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਹਮਲੇ ਦੇ ਉਦੇਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਤਿੰਨੋਂ ਦੋਸ਼ੀ ਫੜੇ ਜਾਣਗੇ। ਉਨ੍ਹਾਂ ਕਿਹਾ ਬਲਵੰਤ ਜਾਂ ਉਸਦੇ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ। ਆਰਮਜ਼ ਐਕਟ ਤੋਂ ਇਲਾਵਾ ਆਈਪੀਸੀ ਦੀ ਧਾਰਾ 302 (ਕਤਲ), 34 ਤਹਿਤ ਕੇਸ ਦਰਜ ਕੀਤਾ ਗਿਆ ਹੈ।