ਪਟਿਆਲਾ: ਹਲਕਾ ਘਨੋਰ ਦੇ ਪਿੰਡ ਸੀਲ ਦਾ ਨੌਜਵਾਨ ਸੂਬੇਦਾਰ ਮਨਦੀਪ ਸਿੰਘ ਭਾਰਤ-ਚੀਨ ਬਾਰਡਰ 'ਤੇ ਦੇਸ਼ ਲਈ ਸ਼ਹੀਦ ਹੋ ਗਿਆ ਸੀ ਜਿਸ ਦੇ ਪਰਿਵਾਰ ਨਾਲ ਵੀ ਏਬੀਪੀ ਸਾਂਝਾ ਨੇ ਗੱਲਬਾਤ ਕੀਤੀ। ਬੀਤੇ ਦਿਨੀਂ ਕੈਪਟਨ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਦੇ ਨਾ 25 ਲੱਖ ਰੁਪਏ ਰਾਂਟ ਦੇਣ ਦਾ ਐਲਾਨ ਕੀਤਾ ਗਿਆਜਿਸ ਤੋਂ ਬਾਅਦ ਏਬੀਪੀ ਦੀ ਟੀਮ ਨੇ ਪਟਿਆਲਾ ਜ਼ਿਲ੍ਹਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਵਿੱਚ ਸ਼ਹੀਦ ਮਨਦੀਪ ਸਿੰਘ ਦੇ ਪਤਨੀ ਗੁਰਦੀਪ ਕੋਰ ਤੇ ਮਾਤਾ ਸ਼ਕੁੰਤਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 25 ਲੱਖ ਨਹੀਂ ਪਰ 20 ਲੱਖ ਰੁਪਏ ਦੀ ਰਾਂਟ ਦਾ ਪੱਤਰ ਜਾਰੀ ਕੀਤਾ ਗਿਆ ਹੈ


ਇਸ ਸਬੰਧੀ ਸ਼ਹੀਦ ਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਸ਼ਹੀਦ ਸੂਬੇਦਾਰ ਮਨਦੀਪ ਸਿੰਘ ਦੇ ਨਾ 'ਤੇ ਪਿੰਡ ਦੇ ਐਂਟਰੀ ਗੇਟ 'ਤੇ ਗੇਟ ਬਨਾਉਣ, ਸਕੂਲ ਦਾ ਨਾ ਸ਼ਹੀਦ ਦੇ ਨਾ ਅਤੇ ਪਿੰਡ ਦੇ ਵਿਚ ਬੁੱਤ ਬਨਾਉਣ ਲਈ ਕਿਹਾ ਗਿ ਸੀ। ਨਾਲ ਹੀ ਕੈਪਟਨ ਸਰਕਾਰ ਵੱਲੋਂ ਪੰਜਾਹ ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ੇਣ ਲਈ ਕਿਹਾ ਿਆ ਸੀ। ਪਰ ਹਜੇ ਤੱਕ ਉਨ੍ਹਾਂ ਨੂੰ ਜੁਅਇਨਿੰਗ ਨਹੀਂ ਦਿੱਤੀ ਗਈ।


ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਸ਼ਹੀਦ ਮਨਦੀਪ ਸਿੰਘ ਦੀ ਪਹਿਲੀ ਬਰਸੀ ਤੋਂ ਪਹਿਲਾਂ ਸਰਕਾਰ ਵਲੋਂ ਕੀਤੇ ਇਹ ਸਾਰੇ ਵਾਅਦੇ ਪੂਰੇ ਕੀਤੇ ਜਾਣ। ਕਿਤੇ ਨਾ ਕਿਤੇ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਸ਼ਹੀਦੀ ਦਾ ਪੂਰਾ ਮੁੱਲ ਨਹੀਂ ਪਾਇਆਉਨ੍ਹਾਂ ਕਿਹਾ ਕਿ ਸ਼ਹੀਦ ਸੂਬੇਦਾਰ ਮਨਦੀਪ ਸਿੰਘ ਨੂੰ ਵੀਰ ਚੱਕਰ ਜਾ ਸ਼ੌਰਿਆ ਚੱਕਰ ਮਿਲਣਾ ਚਾਹੀਦਾ ਸੀ ਪਰ ਸਰਕਾਰ ਨੇ ਨਾ ਚੱਕਰ ਹੀ ਦਿੱਤਾ।


ਇਹ ਵੀ ਪੜ੍ਹੋ: Galwan Valley clash: ਕੈਪਟਨ ਦੇ ਐਲਾਨ 'ਤੇ ਗੈਲਵਾਨ ਵੈਲੀ 'ਚ ਹੋਈ ਝੜਪ 'ਚ ਸ਼ਹੀਦ ਸਲੀਮ ਖ਼ਾਨ ਦੇ ਪਰਿਵਾਰਕ ਨੇ ਕੀ ਕਿਹਾ ਜਾਣੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904