ਲ਼ੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਗ੍ਰਿਫਤਾਰ
ਏਬੀਪੀ ਸਾਂਝਾ | 03 Feb 2018 05:12 PM (IST)
ਫਾਈਲ ਫੋਟੋ
ਲੁਧਿਆਣਾ: ਲੁਧਿਆਣਾ ਪੁਲੀਸ ਨੇ ਚੋਰੀਆਂ ਤੇ ਲੁੱਟਾਂ ਦੇ ਮਾਮਲੇ 'ਚ ਇਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ ਹੋਏ ਹਨ। ਇਨ੍ਹਾਂ ਦੀ ਪਛਾਣ ਹੈਦਰ ਅਲੀ,ਰਮ ਗੋਸ਼ਾ, ਕਮਲ ਕਿਸ਼ੋਰ ਤੇ ਅਰਸ਼ਦੀਪ ਵਜੋਂ ਹੋਈ ਹੈ। ਐਸ ਪੀ ਸਿਟੀ ਰਾਜਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਪੁਲੀਸ ਨੇ ਤਾਜਪੁਰ ਰੋਡ ਕੋਲ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ 4 ਤੇਜ਼ਧਾਰ ਹਥਿਆਰ,ਇਕ ਬੇਸਬਾਲ,30 ਐਲ ਸੀ ਡੀ ਤੇ ਅੇਲ ਈ ਡੀ,1 ਮਾਈਕਰੋਵੇਵ.ਇਕ ਹੋਮ ਥਇੇਟਰ,6 ਮੋਬਾਈਲ ਫੋਨ ਤੇ ਇਕ ਮਰੂਤੀ ਜ਼ੇਨ ਕਾਰ ਬਰਾਮਦ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਨੇ ਕਾਬੂ ਆਉਣ ਨਾਲ ਪੁਲੀਸ ਨੇ ਪੰਜਾਬ 'ਚ ਹੋਈਆਂ ਹੋਰ ਘਟਨਾਵਾਂ ਨੂੰ ਵੀ ਪੁਲੀਸ ਨੇ ਸੁਲਝਾ ਲਿਆ ਹੈ। ਇਨ੍ਹਾਂ ਖ਼ਿਲਾਫ ਪਹਿਲਾਂ ਕਈ ਅਪਰਾਧਿਕ ਮਾਮਲੇ ਦਰਜ ਸੀ। ਐਸ ਪੀ ਸਿਟੀ ਰਾਜਵੀਰ ਸਿੰਘ ਨੇ ਦੱਸਿਆ ਗਿਰੋਹ ਦਾ ਸਰਗਣਾ ਪਹਿਲਾਂ ਜਲੰਧਰ ਜੇਲ੍ਹ 'ਚ ਬੰਦ ਸੀ ਤੇ ਇਨ੍ਹਾਂ ਨਾਲ ਹੋਈ ਮੁਲਾਕਾਤ ਤੋਂ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਕੇ ਗਿਰੋਹ ਬਣਾ ਲਿਆ ਸੀ।ਉਨ੍ਹਾਂ ਕਿਹਾ ਕਿ ਇਹ ਰੇਕੀ ਕਰਕੇ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ।