ਚੰਡੀਗੜ੍ਹ: ਅੱਜ ਭਾਰਤ ਦੀ ਅੰਡਰ-19 ਟੀਮ ਨੇ ਦੇਸ਼ ਲਈ ਚੌਥਾ ਵਿਸ਼ਵ ਕੱਪ ਜਿੱਤ ਲਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਕ੍ਰਿਕੇਟ ਟੀਮ ਦਾ ਸ਼ਾਨਦਾਰ ਸਿਤਾਰਾ ਯੁਵਰਾਜ ਸਿੰਘ ਹੀ ਅਜਿਹਾ ਇਕਲੌਤਾ ਭਾਰਤੀ ਖਿਡਾਰੀ ਹੈ ਜਿਸ ਨੇ ਤਿੰਨ ਕ੍ਰਿਕੇਟ ਸ਼੍ਰੇਣੀਆਂ ਦੇ ਵਿਸ਼ਵ ਕੱਪ ਨੂੰ ਜਿੱਤਿਆ ਹੋਇਆ ਹੈ।

ਜੀ ਹਾਂ, ਯੁਵਰਾਜ ਸਿੰਘ ਨੇ 2000 ਵਿੱਚ ਅੰਡਰ-19 ਟੀਮ ਦਾ ਹਿੱਸਾ ਹੁੰਦੇ ਹੋਏ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ 2007 ਵਿੱਚ ਟੀ-20 ਦਾ ਹਿੱਸਾ ਰਹਿੰਦਿਆਂ ਭਾਰਤ ਲਈ ਵਿਸ਼ਵ ਕੱਪ ਜਿੱਤਿਆ। ਅੰਤ ਵਿੱਚ 2011 ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ।

ਇਨ੍ਹਾਂ ਸਾਰੇ ਟੂਰਨਾਮੈਂਟਸ ਵਿੱਚ ਯੁਵਰਾਜ ਸਿੰਘ ਭਾਰਤੀ ਕ੍ਰਿਕੇਟ ਟੀਮ ਦਾ ਹਿੱਸਾ ਸੀ। ਉਸ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਫੀਲਡਿੰਗ ਸਦਕਾ ਭਾਰਤੀ ਟੀਮ ਕਈ ਜਿੱਤਾਂ ਦਰਜ ਕਰ ਸਕੀ। ਹੋਰ ਕੋਈ ਭਾਰਤੀ ਖਿਡਾਰੀ ਇਨ੍ਹਾਂ ਤਿੰਨੇ ਫਾਰਮੈਟ ਦੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਖੇਡਿਆ ਹੈ ਤੇ ਖਿਤਾਬ ਵੀ ਜਿੱਤਿਆ ਹੈ।