ਜਲੰਧਰ: ਸਥਾਨਕ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜੇਕਰ ਪੁਲਿਸ ਦੇ ਦਾਅਵੇ ਨੂੰ ਮੰਨੀਏ ਤਾਂ ਚਾਰ ਮੈਂਬਰੀ ਗਰੋਹ ਦੇ ਦੋ ਮੈਂਬਰ ਪੜ੍ਹੇ-ਲਿਖੇ ਹਨ ਤੇ ਉਹ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਕਰਦੇ ਸਨ। ਇਨ੍ਹਾਂ ਵਿੱਚੋਂ ਇੱਕ ਬੀ.ਡੀ.ਐਸ. ਤੇ ਦੂਜਾ ਕਾਨੂੰਨ ਦਾ ਵਿਦਿਆਰਥੀ ਹੈ।
ਗ੍ਰਿਫ਼ਤਾਰ ਕੀਤੇ ਚਾਰ ਨੌਜਵਾਨਾਂ ਵਿੱਚ ਰਜਿੰਦਰ ਸਿੰਘ, ਹਰਮਨਦੀਪ ਸਿੰਘ, ਨਰਿੰਦਰ ਸਿੰਘ ਤੇ ਅਜੇ ਹੈ। ਇਨ੍ਹਾਂ ਵਿੱਚੋਂ ਅਮਨਦੀਪ ਸਿੰਘ ਬੀ.ਡੀ.ਐਸ. ਦਾ ਵਿਦਿਆਰਥੀ ਹੈ ਤੇ ਉਸ ਦਾ ਭਰਾ ਗਗਨਦੀਪ ਸਿੰਘ ਕਾਨੂੰਨ ਦਾ ਵਿਦਿਆਰਥੀ ਹੈ। ਇਨ੍ਹਾਂ ਦੀ ਉਮਰ 22 ਸਾਲ ਤੋਂ 28 ਸਾਲ ਦੇ ਦਰਮਿਆਨ ਹੈ।
ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਦੋ ਮਾਊਜ਼ਰ, ਇੱਕ ਦੇਸੀ ਪਿਸਤੌਲ ਤੇ ਦਾਤਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 75 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ। ਗਰੋਹ ਦੇ ਸਾਰੇ ਮੈਂਬਰ ਜਲੰਧਰ ਦੇ ਹੀ ਰਹਿਣ ਵਾਲੇ ਹਨ। ਇਹ ਜ਼ਿਆਦਾਤਰ ਵਾਰਦਾਤਾਂ ਜਲੰਧਰ ਤੇ ਰੋਪੜ ਦੇ ਵਿਚਕਾਰ ਕਰਦੇ ਸਨ।