ਅੰਮ੍ਰਿਤਸਰ: ਤਰਨ ਤਾਰਨ ਪੁਲਿਸ ਨੇ ਖਾਲਿਸਤਾਨੀ ਕਮਾਂਡੋ ਫੋਰਸ ਦੇ ਸਾਬਕਾ ਮੈਂਬਰ ਦੇ ਘਰੋਂ ਕਤਲ ਕੇਸ 'ਚ ਲੋੜੀਂਦੇ ਗੈਂਗਸਟਰ ਹੈਰੋਇਨ ਤੇ ਨਜ਼ਾਇਜ਼ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇੰਸਪੈਕਟਰ ਤਰਸੇਮ ਸਿੰਘ ਮੁੱਖ ਅਫਸਰ ਥਾਣਾ ਖਾਲੜਾ ਨੂੰ ਇਤਲਾਹ ਮਿਲੀ ਸੀ ਕਿ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਜੋ ਕੇ ਖੁਦ ਖ਼ਤਰਨਾਕ ਅਪਰਾਧੀ ਹੈ ਤੇ ਜਿਸ ਖਿਲਾਫ ਨਾਜ਼ਾਇਜ਼ ਅਸਲਾ, ਲੁੱਟ-ਖੋਹ,ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ ਹਨ। ਉਸ 'ਤੇ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਤਾਂ ਅੰਮ੍ਰਿਤਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਨਾਂ ਦੇ ਦੋ ਵਿਆਕਤੀ ਉਸ ਦੇ ਘਰ ਮੌਜੂਦ ਸੀ।


ਇਸ ਦੌਰਾਨ ਦੋਵਾਂ ਦਾ ਕ੍ਰਿਮੀਨਲ ਰਿਕਾਰਡ ਮੌਕੇ 'ਤੇ ਚੈੱਕ ਕੀਤਾ ਗਿਆ ਤਾਂ ਇਨ੍ਹਾਂ 'ਤੇ ਨਾਜ਼ਾਇਜ਼ ਅਸਲਾ, ਲੁੱਟ-ਖੋਹ,ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ 50 ਤੋਂ ਵੱਧ ਮੁਕੱਦਮੇ ਦਰਜ ਰਜਿਸਟਰ ਪਾਏ ਗਏ ਜਿਸ ਵਿੱਚ ਥਾਣਾ ਹਰੀਕੇ ਦੇ ਸਨਸਨੀਖੇਜ ਕਤਲ ਵਿੱਚ ਮੁਕੱਦਮਾ ਨੰਬਰ 105/2020 ਜੁਰਮ 302 IPC ਵਿੱਚ ਇਹ ਦੋਸ਼ੀ ਲੋੜੀਂਦੇ ਸੀ। ਸ਼ੱਕ ਦੀ ਬਿਨ੍ਹਾ 'ਤੇ ਜਦੋਂ ਮੌਕੇ 'ਤੇ ਰਾਜਬੀਰ ਸਿੰਘ ਪੀਪੀਐਸ ਡੀਐਸਪੀ ਭਿੱਖੀਵਿੰਡ ਦੀ ਹਾਜਰੀ ਵਿੱਚ ਤਲਾਸ਼ੀ ਲਈ ਗਈ ਤਾਂ ਅੰਮ੍ਰਿਤਪ੍ਰੀਤ ਸਿੰਘ ਕੋਲੋਂ 300 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ 315 ਬੋਰ ਸਮੇਤ 04 ਰੋਂਦ ਜਿੰਦਾ 315 ਬੋਰ ਬਰਾਮਦ ਕੀਤੇ ਗਏ। ਜਦੋਂਕਿ ਜਗਪ੍ਰੀਤ ਸਿੰਘ ਕੋਲੋਂ ਇੱਕ ਦੇਸੀ ਕੱਟਾ 12 ਬੋਰ ਤੇ 4 ਰੋਂਦ ਜਿੰਦਾ 12 ਬੋਰ ਤੇ 27 ਐਵੀਡੈਂਸ਼ ਤਹਿਤ ਜੱਗਪ੍ਰੀਤ ਦੀ ਨਿਸ਼ਾਨਦੇਹੀ 'ਤੇ ਇੱਕ ਕਿੱਲੋ ਹੈਰੋਇਨ ਬਰਾਮਦ ਹੋਈ।




ਇਸ ਤੋਂ ਇਲਾਵਾ ਗੁਰਸੇਵਕ ਸਿੰਘ ਕੋਲੋਂ ਇੱਕ ਰਾਈਫਲ 315 ਬੋਰ ਸਮੇਤ 9 ਰੋਂਦ ਜਿੰਦਾ 315 ਬੋਰ ਬਾਰਮਦ ਕੀਤਾ ਹਨ। ਨਾਲ ਹੀ ਜਾਣਕਾਰੀ ਮਿਲੀ ਹੈ ਕਿ ਇਹ ਰਾਈਫਲ ਗੁਰਸੇਵਕ ਸਿੰਘ ਦੀ ਪਤਨੀ ਮਨਜਿੰਦਰ ਕੌਰ ਉਪਰੋਕਤ ਦੋਸ਼ੀਆਂ ਨੂੰ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਣ ਲਈ ਦਿੰਦੀ ਸੀ। ਇਨ੍ਹਾਂ ਚਾਰਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 61 ਮਿਤੀ 14.07.2021 ਜੁਰਮ 21-ਸੀ, 27/29/61/85-ਐਨਡੀਪੀਐਸ ਐਕਟ 25/27/30/54/59- ਅਸਲਾ ਐਕਟ 212, 216, 109-ਆਈਪੀਸੀ ਥਾਣਾ ਖਾਲੜਾ ਦਰਜ਼ ਕੀਤਾ ਗਿਆ ਹੈ।


ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਉਰਫ ਬੱਬਲਾ ਪੁੱਤਰ ਤਾਰਾ ਸਿੰਘ ਵਾਸੀ ਮਾੜੀ ਕੰਬੋਕੇ ਸਾਲ 1989 ਵਿੱਚ ਖਾਲਿਸਤਾਨ ਕਮਾਂਡੋਂ ਫੋਰਸ ਦਾ ਮੈਂਬਰ ਰਹਿ ਚੁੱਕਿਆ ਹੈ। ਇਹ ਪਾਕਿਸਤਾਨ ਤੋਂ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਰਿਹਾ ਹੈ ਤੇ ਕਈ ਵਾਰ ਪੁਲਿਸ ਮੁਕਾਬਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ। ਇਸ ਖਿਲਾਫ ਨਜ਼ਾਇਜ਼ ਅਸਲਾ, ਲੁੱਟ-ਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ ਹਨ। ਗੁਰਸੇਵਕ ਸਿੰਘ ਨੇ ਗਵਾਲੀਅਰ ਮੱਧ-ਪ੍ਰਦੇਸ਼ ਵਿੱਚ ਵੀ ਜਾਇਦਾਦ ਖਰੀਦੀ ਹੋਈ ਹੈ। ਇਸ ਤੋਂ ਇਲਾਵਾ ਇਸ ਦੀ ਪਿੰਡ ਮਾੜੀ-ਕੰਬੋਕੇ ਵਿੱਚ ਜੱਦੀ ਜ਼ਮੀਨ ਤੇ ਘਰ ਹੈ।


ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੱਤਵਾਦ ਵਿੱਚ ਸੀ ਤਾਂ ਸ਼ਰਾਬ ਦਾ ਧੰਦਾ ਕਰਨ ਵਾਲੇ ਚਰਨਾ ਨਾਰੀ ਵਾਸੀ ਹਰੀਕੇ ਨਾਲ ਉਸ ਦੀ ਜਾਣ-ਪਛਾਣ ਹੋਈ। ਇਸ ਮਗਰੋਂ ਚਰਨਾ ਨਾਰੀ ਦਾ ਲੜਕਾ ਜਗਪ੍ਰੀਤ ਸਿੰਘ ਤੇ ਭਤੀਜਾ ਅੰਮ੍ਰਿਤਪ੍ਰੀਤ ਸਿੰਘ ਉਸ ਦੇ ਸਪੰਰਕ ਵਿੱਚ ਆਏ। ਜਿੰਨਾ 'ਤੋਂ ਮੱਛੀ ਦੇ ਠੇਕੇਦਾਰ ਮੁਖਤਿਆਰ ਸਿੰਘ ਦਾ ਕਤਲ ਹੋਇਆ ਤੇ ਪੁਲਿਸ ਨੇ ਇਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਇੱਥੇ ਰਹਿੰਦਿਆਂ ਉਨ੍ਹਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਵੱਡੀ ਮਾਤਰਾ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ।




ਅੰਮ੍ਰਿਤਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਤੋਂ ਵੀ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹਰੀਕੇ ਕਤਲ 'ਚ ਨਾਮਜਦ ਮੁਲਜ਼ਮ ਜੋਬਨਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਤੇ ਸੰਦੀਪ ਸਿੰਘ ਜੋ ਇਸ ਸਮੇਂ ਥਾਣਾ ਪਿੰਜੌਰ ਜ਼ਿਲ੍ਹਾ ਪੰਚਕੁਲਾ 'ਚ ਰਹਿ ਰਹੇ ਹਨ, ਜਿਨ੍ਹਾਂ ਨੂੰ ਤਰਨ ਤਾਰਨ ਪੁਲਿਸ ਵੱਲੋਂ ਪੰਚਕੂਲਾ ਪੁਲਿਸ ਨਾਲ ਤਾਲਮੇਲ ਕਰਕੇ ਗ੍ਰਿਫਤਾਰ ਕੀਤਾ ਗਿਆ।


ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਹਰੀਕੇ ਦੀ ਪੁਲਿਸ ਵੱਲੋਂ ਹੀਰਾ ਸਿੰਘ ਦੇ ਘਰ ਰੇਡ ਕੀਤਾ ਗਈ ਜਿੱਥੇ ਹੀਰਾ ਸਿੰਘ ਨਹੀਂ ਮਿਲਿਆ ਤੇ ਸਰਚ ਦੌਰਾਨ ਉਸਦੇ ਘਰੋਂ 250 ਗ੍ਰਾਮ ਹੈਰੋਇਨ, 10 ਰੋਂਦ 30 ਬੋਰ ਜਿੰਦਾ ਤੇ 22 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਹੀਰਾ ਸਿੰਘ ਦੇ ਭਰਾ ਜਸਵੰਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਹਰੀਕੇ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 56 ਮਿਤੀ 15.07.2021 ਜੁਰਮ 21-ਸੀ/61/85 ਐਨਡੀਪੀਐਸ ਐਕਟ 25/27/30/54/59 ਅਸਲਾ ਐਕਟ ਥਾਣਾ ਹਰੀਕੇ ਦਰਜ ਕੀਤਾ ਹੈ। ਹੀਰਾ ਸਿੰਘ ਦੀ ਗ੍ਰਿਫਤਾਰੀ ਲਈ ਲਗਾਤਾਰ ਰੇਡ ਕੀਤਾ ਜਾ ਰਹੀ ਹੈ।


ਇਹ ਵੀ ਪੜ੍ਹੋ: School Reopening: ਕੋਰੋਨਾ ਦਾ ਕਹਿਰ ਘਟਦਿਆਂ ਹੀ ਸਕੂਲ ਖੋਲ੍ਹਣ ਦਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904