ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਹੁਣ ਤੱਕ ਕਈ ਬਦਨਾਮ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿੱਥੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਦੀਪਕ ਟੀਨੂੰ ਪੰਜਾਬ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ।



ਦਰਅਸਲ 'ਚ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਤਪਾਲ ਸਿੰਘ ਮਾਨਸਾ ਤੋਂ 25 ਕਿਲੋਮੀਟਰ ਦੂਰ ਝੁਨੀਰ ਸਥਿਤ ਇਕ ਗੈਸਟ ਹਾਊਸ ਵਿਚ ਉਸ ਦੀ ਪ੍ਰੇਮਿਕਾ ਨੂੰ ਮਿਲਵਾਉਣ ਲਈ ਗੈਂਗਸਟਰ ਦੀਪਕ ਟੀਨੂੰ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ ਸੀ। ਇਸ ਦੌਰਾਨ ਟੀਨੂੰ ਦੇ ਹੱਥ ਵਿੱਚ ਹਥਕੜੀ ਵੀ ਨਹੀਂ ਸੀ। ਗੈਸਟ ਹਾਊਸ ਦੇ ਕਮਰੇ ਵਿੱਚ ਦੀਪਕ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਇਕੱਲਾ ਛੱਡ ਗਿਆ। ਬਦਨਾਮ ਗੈਂਗਸਟਰ ਉਥੋਂ ਫਰਾਰ ਹੋ ਗਿਆ। 


ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਦੀਪਕ ਟੀਨੂੰ ਜੇਲ੍ਹ ਵਿੱਚ ਰਹਿੰਦਿਆਂ ਹੀ ਫਰਾਰ ਹੋਣ ਦੀ ਯੋਜਨਾ ਬਣਾ ਰਿਹਾ ਸੀ। ਉਹ ਹਰ ਰੋਜ਼ ਜੇਲ੍ਹ ਵਿੱਚ ਲੜਾਈ-ਝਗੜਾ ਕਰਦਾ ਸੀ ਤਾਂ ਜੋ ਸੱਟ ਲੱਗਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਜਾਵੇ ਤੇ ਉਸ ਨੂੰ ਭੱਜਣ ਦਾ ਮੌਕਾ ਮਿਲ ਸਕੇ। ਉਹ ਪਹਿਲਾਂ ਵੀ ਪੰਚਕੂਲਾ ਵਿੱਚ ਇਸੇ ਤਰ੍ਹਾਂ ਇੱਕ ਵਾਰ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋ ਚੁੱਕਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜੇਲ੍ਹ ਵਿੱਚ ਬੰਦ ਟੀਨੂੰ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਸੀ। ਪੁਲਿਸ ਮੋਬਾਈਲ ਤੋਂ ਆਈਆਂ ਕਾਲਾਂ ਦਾ ਡਾਟਾ ਇਕੱਠਾ ਕਰ ਰਹੀ ਹੈ ਤਾਂ ਜੋ ਗੈਂਗਸਟਰ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।


ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਬਦਨਾਮ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ 'ਚੋਂ ਫਰਾਰ ਹੋਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਮਾਨਸਾ ਦੇ ਸੀਆਈਏ ਸਟਾਫ ਇੰਚਾਰਜ ਨੂੰ ਬਰਖਾਸਤ ਕਰ ਦਿੱਤਾ ਹੈ। ਪੁਲੀਸ ਨੇ ਦੀਪਕ ਟੀਨੂੰ ਨੂੰ ਭਜਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।


ਉਸ ਦਾ ਮੈਡੀਕਲ ਚੈਕਅੱਪ ਕਰਵਾਉਣ ਤੋਂ ਬਾਅਦ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਬਰਖਾਸਤ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਿਸ ਨੂੰ ਹੁਣ 7 ਅਕਤੂਬਰ ਨੂੰ ਮੁੜ ਪੇਸ਼ ਕੀਤਾ ਜਾਵੇਗਾ।


 ਨਾਲ ਦੇ ਕਮਰੇ ਵਿੱਚ ਸੌਂ ਰਿਹਾ ਸੀ ਪੁਲਿਸ ਅਫ਼ਸਰ 
ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਬਦਨਾਮ ਗੈਂਗਸਟਰ ਦੀਪਕ ਟੀਨੂੰ ਪੂਰੀ ਯੋਜਨਾ ਨਾਲ ਫਰਾਰ ਹੋ ਗਿਆ ਹੈ। ਉਸ ਨੇ ਸੀਆਈਏ ਇੰਚਾਰਜ ਨਾਲ ਨੇੜਤਾ ਵਧਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ। ਇਸ ਦਾ ਫਾਇਦਾ ਉਠਾਉਂਦੇ ਹੋਏ ਉਹ ਸ਼ਨੀਵਾਰ ਰਾਤ ਨੂੰ ਝੁਨੀਰ ਦੇ ਗੈਸਟ ਹਾਊਸ ਤੋਂ ਆਪਣੀ ਪ੍ਰੇਮਿਕਾ ਨੂੰ ਲੈ ਕੇ ਫਰਾਰ ਹੋ ਗਿਆ ਜਦੋਂਕਿ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਦੂਜੇ ਕਮਰੇ ਵਿੱਚ ਸੁੱਤਾ ਰਹਿ ਗਿਆ।


ਟੀਨੂੰ ਨੇ ਸੀਆਈਏ ਅਫਸਰ ਨਾਲ ਕਰ ਲਈ ਸੀ ਦੋਸਤੀ 
ਸੂਤਰਾਂ ਅਨੁਸਾਰ ਪਿਛਲੇ ਇੱਕ ਹਫ਼ਤੇ ਦੀ ਪੁੱਛਗਿੱਛ ਦੌਰਾਨ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੀਤਪਾਲ ਸਿੰਘ ਨਾਲ ਦੋਸਤੀ ਹੋਈ ਸੀ ਅਤੇ ਉਸ ਨੂੰ ਕਈ ਲਾਲਚ ਦਿੱਤੇ ਗਏ ਸਨ। ਇਸ ਤੋਂ ਬਾਅਦ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ਮਾਨਸਾ ਤੋਂ ਕਰੀਬ 25 ਕਿਲੋਮੀਟਰ ਦੂਰ ਝੁਨੀਰ ਕਸਬੇ ਦੇ ਇੱਕ ਗੈਸਟ ਹਾਊਸ ਵਿੱਚ ਗੈਂਗਸਟਰ ਦੀਪਕ ਟੀਨੂੰ ਨੂੰ ਉਸਦੀ ਪ੍ਰੇਮਿਕਾ ਨੂੰ ਮਿਲਵਾਉਣ ਲਈ ਲੈ ਕੇ ਜਾਂਦਾ ਸੀ। ਝੁਨੀਰ ਦੇ ਗੈਸਟ ਹਾਊਸ ਵਿੱਚ ਜਿੱਥੇ ਟੀਨੂੰ ਨੂੰ ਲਿਜਾਇਆ ਗਿਆ, ਉਸ ਦੀ ਪ੍ਰੇਮਿਕਾ ਵੀ ਉਸ ਦੇ ਨਾਲ ਸੀ।


ਦੱਸਿਆ ਜਾਂਦਾ ਹੈ ਕਿ ਗੈਂਗਸਟਰ ਦੀਪਕ ਟੀਨੂੰ ਨੇ ਪ੍ਰੀਤਪਾਲ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਭੱਜੇਗਾ ਨਹੀਂ ਅਤੇ ਸਿਰਫ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਲੈ ਕੇ ਜਾਵੇਗਾ। ਇਸ ਤੋਂ ਬਾਅਦ ਲਾਲਚ ਕਾਰਨ ਪ੍ਰੀਤਪਾਲ ਸਿੰਘ ਨੇ ਗੈਂਗਸਟਰ ਦੀਪਕ ਟੀਨੂੰ 'ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਦੇ ਬਹਾਨੇ ਮਾਨਸਾ ਤੋਂ ਕਰੀਬ 25 ਕਿਲੋਮੀਟਰ ਦੂਰ ਝੁਨੀਰ ਕਸਬੇ ਦੇ ਇੱਕ ਗੈਸਟ ਹਾਊਸ ਵਿੱਚ ਉਸ ਦੀ ਪ੍ਰੇਮਿਕਾ ਨੂੰ ਮਿਲਵਾਉਣ ਲਈ ਅਕਸਰ ਲੈ ਕੇ ਜਾਣ ਲੱਗੀ।