ਫਰੀਦਕੋਟ : ਫਰੀਦਕੋਟ ਦੀ ਅਦਾਲਤ (Faridkot court) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ (gangster Lawrence Bishnoi)  ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ (gangster Lawrence Bishnoi) ਤੋਂ ਕੋਟਕਪੂਰਾ ਦੇ ਕੱਪੜਾ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁੱਛਗਿੱਛ ਕਰੇਗੀ।


ਅੱਜ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਮੋਗਾ ਤੋਂ ਫਰੀਦਕੋਟ ਲੈ ਗਈ। ਇੱਥੇ ਕੋਟਕਪੂਰਾ ਦੇ ਕੱਪੜਾ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਬਿਸ਼ਨੋਈ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 2 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।ਇ ਮੋਗਾ ਵਿਖੇ ਹੋਈ ਸੀ ਪੇਸ਼ੀ


ਜਾਣੋ ਪੂਰਾ ਮਾਮਲਾ 


ਦੱਸਣਯੋਗ ਹੈ ਕਿ ਪੰਜਾਬ ਪੁਲਿਸ (Punjab Police) ਲਾਰੈਂਸ ਬਿਸ਼ਨੋਈ ਨੂੰ ਮੋਗਾ ਤੋਂ ਫਰੀਦਕੋਟ ਲੈ ਗਈ। ਇੱਥੇ ਕੋਟਕਪੂਰਾ ਦੇ ਕੱਪੜਾ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਬਿਸ਼ਨੋਈ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 2 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਪੁੱਛਗਿੱਛ ਕੀਤੀ ਜਾਵੇਗੀ।


 


ਇੱਕ ਅਗਸਤ ਨੂੰ ਮੋਗਾ ਵਿਖੇ ਇਸ ਮਾਮਲੇ ਚ ਹੋਈ ਸੀ ਪੇਸ਼ੀ


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੀਤੇ ਦਿਨ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਕੋਲ ਟਰਾਂਜਿਟ ਰਿਮਾਂਡ ‘ਤੇ ਭੇਜ ਦਿੱਤਾ। ਮੋਗਾ ਕੋਰਟ ‘ਚ ਪੇਸ਼ੀ ਤੋਂ ਬਾਅਦ ਮੋਗਾ ਪੁਲਿਸ (Moga Police) ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ (gangster Lawrence Bishnoi) ਨੂੰ ਅਦਾਲਤ ਨੇ 10 ਦਿਨ ਦਾ ਰਿਮਾਂਡ ਦੇ ਦਿੱਤਾ ਸੀ।


ਮੋਗਾ ਪੁਲਿਸ ਨੂੰ ਇਹ ਰਿਮਾਂਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿੱਚ ਮਿਲਿਆ ਸੀ। ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਰਾ ’ਤੇ ਬੀਤੇ ਸਾਲ ਹਮਲਾ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ‘ਚ ਲਾਰੈਂਸ ਤੋਂ ਮੋਗਾ ਪੁਲਿਸ ਪੁੱਛਗਿੱਛ ਕਰੇਗੀ। ਦੱਸ ਦਈਏ ਕਿ ਮੋਨੂੰ ਡਾਗਰ ਇਸ ਸਮੇਂ ਫਰੀਦਕੋਟ ਜੇਲ੍ਹ ‘ਚ ਬੰਦ ਹੈ।