ਚੰਡੀਗੜ੍ਹ: ਪੰਜਾਬ ਪੁਲਿਸ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਲਿਆ ਰਹੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਮਦਦ ਨਾਲ ਬੁੱਢਾ ਤੇ ਗੌਰਵ ਪਟਿਆਲ ਨੂੰ ਅਰਮੀਨੀਆ ਵਿੱਚ ਗ੍ਰਿਫ਼ਤਾਰ ਕਰਵਾ ਦਿੱਤਾ ਸੀ।
ਪੰਜਾਬ ਪੁਲਿਸ ਦੀ ਗੁਪਤ ਸੂਚਨਾ ਮੁਤਾਬਕ ਬੁੱਢਾ ਨੇ ਦੁਬਈ ਵਿਚਲੇ ਸਫ਼ਾਰਤਖਾਨੇ ਤੋਂ ਆਪਣਾ ਪਾਸਪੋਰਟ ਨਵਿਆ ਲਿਆ ਸੀ ਤੇ ਉਸ ਤੋਂ ਬਾਅਦ ਵਿਦੇਸ਼ ਉਡਾਰੀ ਮਾਰ ਗਿਆ ਸੀ। ਇਸੇ ਤਰ੍ਹਾਂ ਗੌਰਵ ਪਟਿਆਲ ਆਪਣੇ ਭਰਾ ਦੇ ਪਾਸਪੋਰਟ ’ਤੇ ਵਿਦੇਸ਼ ਚਲੇ ਗਿਆ ਸੀ।
ਸੂਤਰਾਂ ਦਾ ਦੱਸਣਾ ਹੈ ਕਿ ਗੌਰਵ ਪਟਿਆਲ ਦੀ ਹਵਾਲਗੀ ਹਾਲ ਦੀ ਘੜੀ ਅਟਕੀ ਹੋਈ ਹੈ ਤੇ ਸਿਰਫ਼ ਸੁਖਪ੍ਰੀਤ ਸਿੰਘ ਬੁੱਢਾ ਨੂੰ ਹੀ ਪੰਜਾਬ ਲਿਆਂਦੇ ਜਾਣ ਦੀ ਉਮੀਦ ਹੈ। ਇਹ ਗੈਂਗਸਟਰ ਪੰਜਾਬ ਪੁਲੀਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।
ਬੁੱਢਾ ਇੱਕ ਤੋਂ ਵੱਧ ਵਾਰੀ ਦੁਬਈ ਗਿਆ। ਉਥੋਂ ਪਾਸਪੋਰਟ ਨਵਿਆ ਕੇ ਅਰਮੀਨੀਆ ਗਿਆ। ਇਹ ਗੈਂਗਸਟਰ ਦੁਬਈ ਤੋਂ ਵਾਪਸ ਇੱਕ ਵਾਰ ਭਾਰਤ ਵੀ ਆਇਆ ਪਰ ਸੂਬਾਈ ਤੇ ਕੇਂਦਰੀ ਖੁਫ਼ੀਆ ਏਜੰਸੀਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗ ਸਕੀ।
ਗੈਂਗਸਟਰ ਸੁਖਪ੍ਰੀਤ ਬੁੱਢਾ ਫਿਰ ਮੁੜੇਗਾ ਪੰਜਾਬ
ਏਬੀਪੀ ਸਾਂਝਾ
Updated at:
22 Nov 2019 03:11 PM (IST)
ਪੰਜਾਬ ਪੁਲਿਸ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਲਿਆ ਰਹੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਖੁਫ਼ੀਆ ਏਜੰਸੀਆਂ ਦੀ ਮਦਦ ਨਾਲ ਬੁੱਢਾ ਤੇ ਗੌਰਵ ਪਟਿਆਲ ਨੂੰ ਅਰਮੀਨੀਆ ਵਿੱਚ ਗ੍ਰਿਫ਼ਤਾਰ ਕਰਵਾ ਦਿੱਤਾ ਸੀ।
- - - - - - - - - Advertisement - - - - - - - - -