ਚੰਡੀਗੜ੍ਹ: ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜੀ ਹਾਂ, ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੈਂਟਲੇ ਕਾਰ ਲਈ ਸੀਐਚ-01 ਬੀਜ਼ੈਡ 0001 ਨੰਬਰ 15.35 ਲੱਖ ਰੁਪਏ ‘ਚ ਖਰੀਦੀਆ ਹੈ। ਰਜਿਸਟ੍ਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਤਿੰਨ ਦਿਨਾਂ ਤੋਂ ਜਾਰੀ ਫੈਂਸੀ ਨੰਬਰਾਂ ਦੀ ਬੋਲੀ ਵੀਰਵਾਰ ਨੂੰ ਖ਼ਤਮ ਹੋਈ। ਇਸ ‘ਚ ਸਭ ਤੋਂ ਮਹਿੰਗਾ ਨੰਬਰ 0001 ਹੀ ਵਿਕਿਆ। ਇਸ ਦਾ ਰਿਜ਼ਰਵ ਪ੍ਰਾਈਜ਼ 50 ਹਜ਼ਾਰ ਰੁਪਏ ਸੀ।

ਬੈਂਟਲੇ ਕਾਰ ਦੇ ਬੇਸ ਮਾਡਲ ਦੀ ਸ਼ੁਰੂਆਤ ਸਵਾ ਤਿੰਨ ਕਰੋੜ ਰੁਪਏ ਨਾਲ ਹੁੰਦੀ ਹੈ। ਕੁਲਵਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਉਸ ਦਾ ਮਨ ਸੀ, ਇਸ ਲਈ ਇਹ ਨੰਬਰ ਖਰੀਦ ਲਿਆ। ਇਸ ਦੀ ਕੋਈ ਖਾਸ ਵਜ੍ਹਾ ਨਹੀਂ ਸੀ। ਬੱਸੀ ਨੇ ਦੱਸਿਆ ਕਿ ਉਹ ਬਿਜਨੈੱਸ ਕਰਦੇ ਹਨ।

ਉਧਰ, ਇਸ ਸੀਰੀਜ਼ ਦਾ ਦੂਜਾ ਸਭ ਤੋਂ ਮਹਿੰਗਾ ਨੰਬਰ 0003 ਰਿਹਾ ਜੋ ਐਮਐਸ ਟਾਈਲ ਐਂਡ ਕੰਪਨੀ ਨੇ ਸੱਤ ਲੱਖ 77 ਹਜ਼ਾਰ ਰੁਪਏ ‘ਚ ਖਰੀਦੀਆ। ਜਦਕਿ ਤੀਜਾ ਨੰਬਰ 0007 ਇੰਡੀਅਨ ਸੁਕ੍ਰੋਸ ਲਿਮਟਿਡ ਨੇ ਪੰਜ ਲੱਖ 86 ਹਜ਼ਾਰ ਰੁਪਏ ‘ਚ ਮਰਸਡੀਜ਼ ਲਈ ਖਰੀਦਿਆ। ਆਰਐਲਏ ਨੇ ਇਸ ਬੋਲੀ ਤੋਂ ਕੁਲ 84 ਲੱਖ 77 ਹਜ਼ਾਰ ਰੁਪਏ ਦਾ ਰੈਵਿਨਿਊ ਇਕੱਠਾ ਕੀਤਾ।

ਦੱਸ ਦਈਏ ਸਭ ਤੋਂ ਮਹਿੰਗੇ ਨੰਬਰ

ਨੰਬਰ                             ਕੀਮਤ
0001                         15,35,000

0003                         7,77,000
0007                         5,86,000
0009                         4,51,000
0005                         2,01,000
9999                        16,0000
0010                        15,7000
0006                        14,7000
7777                       14,1000
0011                       14,0000