ਗਗਨਦੀਪ ਸ਼ਰਮਾ
ਹਰੀਕੇ ਪੱਤਣ: ਸੰਸਾਰ ਪ੍ਰਸਿੱਧ ਹਰੀਕੇ ਬਰਡ ਸੈਂਚਰੀ ਵਿੱਚ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੇ ਵਿਸ਼ੇਸ਼ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਲੱਖਾਂ ਦੀ ਗਿਣਤੀ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਰੀਕੇ ਬਰਡ ਸੈਂਚਰੀ ਵਿਚਲੇ ਪਾਣੀ ਦੀ ਰੋਜ਼ਾਨਾ ਸਫਾਈ ਵੱਲ ਧਿਆਨ ਦਿੱਤਾ ਜਾਵੇਗਾ। ਪੰਜਾਬ ਦੇ ਜੰਗਲਾਤ ਵਿਭਾਗ ਨੇ ਇਹ ਕਦਮ ਰਾਜਸਥਾਨ ਦੀ ਸਾਂਭਰ ਝੀਲ ਵਿੱਚ 17000 ਦੇ ਕਰੀਬ ਪੰਛੀਆਂ ਦੀ ਮੌਤ ਤੋਂ ਬਾਅਦ ਚੁੱਕਿਆ ਹੈ।
ਦਰਅਸਲ ਰਾਜਸਥਾਨ ਦੇ ਸਾਂਬਰ ਵਿੱਚ ਅਚਾਨਕ ਵੱਡੀ ਗਿਣਤੀ ਵਿੱਚ ਪੰਛੀਆਂ ਦੀ ਮੌਤ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਇਹ ਖਦਸ਼ਾ ਹੈ ਕਿ ਹਰੀਕੇ ਛੰਭ ਵਿੱਚ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਪੰਛੀ ਵੀ ਕਿਤੇ ਅਜਿਹੀ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਉਨ੍ਹਾਂ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਇਸ ਲਈ ਹਰੀਕੇ ਵਿੱਚ ਜਿੱਥੇ ਸਫ਼ਾਈ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਪਿਛਲੇ ਵਰ੍ਹੇ ਹਰੀਕੇ ਬਰਡ ਸੈਂਚਰੀ ਵਿੱਚ ਇੱਕ ਲੱਖ ਤੇਈ ਹਜ਼ਾਰ ਪਰਵਾਸੀ ਪੰਛੀ ਪੁੱਜੇ ਸਨ। ਇਹ ਗਿਣਤੀ ਪਿਛਲੇ ਸਾਲਾਂ ਵਿੱਚ ਲਗਾਤਾਰ ਵਧਦੀ ਰਹੀ ਹੈ। ਇਸ ਸਾਲ ਜੰਗਲਾਤ ਤੇ ਟੂਰਿਜ਼ਮ ਵਿਭਾਗ ਨੂੰ ਇੱਥੇ ਡੇਢ ਲੱਖ ਦੇ ਕਰੀਬ ਪਰਵਾਸੀ ਪੰਛੀਆਂ ਦੇ ਆਉਣ ਦਾ ਅਨੁਮਾਨ ਹੈ। ਪਰਵਾਸੀ ਪੰਛੀ ਵੱਖ-ਵੱਖ ਠੰਢੇ ਮੁਲਕਾਂ ਯੂਰਪ, ਸਰਬੀਆ, ਰਸ਼ੀਆ ਆਦਿ ਤੋਂ ਇੱਥੇ ਹਜ਼ਾਰਾਂ ਕਿਲੋਮੀਟਰ ਸਫਰ ਤੈਅ ਕਰਕੇ ਹਨ ਤੇ ਪੰਜ ਮਹੀਨੇ ਸਰਦੀਆਂ ਦੇ ਮੌਸਮ ਵਿੱਚ ਆਰਜ਼ੀ ਪਰਵਾਸ ਕਰਦੇ ਹਨ। ਗਰਮੀਆਂ ਦੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਆਪਣੇ ਵਤਨ ਪਰਤ ਜਾਂਦੇ ਹਨ।
ਹਾਲਾਂਕਿ ਹਰੀਕੇ ਬਰਡ ਸੈਂਚਰੀ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਬੀਮਾਰੀ ਨਹੀਂ ਫੈਲੀ ਪਰ ਫਿਰ ਵੀ ਰਾਜਸਥਾਨ ਵਿੱਚ ਵੱਡੀ ਗਿਣਤੀ ਵਿੱਚ ਪੰਛੀਆਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਜੰਗਲਾਤ ਵਿਭਾਗ ਤੇ ਜੀਵ ਜੰਤੂ ਵਿਭਾਗ ਨੇ ਪਹਿਲਾਂ ਹੀ ਢੁਕਵੇਂ ਕਦਮ ਸ਼ੁਰੂ ਕਰ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਵਿਭਾਗ ਦੇ ਜ਼ਿਲ੍ਹਾ ਰੇਂਜ ਅਫਸਰ ਕਮਲਜੀਤ ਸਿੰਘ ਸਿੱਧੂ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਇਸ ਜਗ੍ਹਾ ਤੇ ਅਗਲੇ ਪੰਜ ਮਹੀਨੇ ਮੁਲਾਜ਼ਮਾਂ ਦੀ ਚੌਵੀ ਘੰਟੇ ਦਿਨ ਰਾਤ ਡਿਊਟੀ ਲਾਈ ਜਾਂਦੀ ਹੈ ਜੋ ਪੱਕੇ ਤੌਰ ਤੇ ਨਿਗਰਾਨੀ ਰੱਖਣਗੇ।
ਇਸ ਦੇ ਨਾਲ ਹੀ ਪਾਣੀ ਦੀ ਲਗਾਤਾਰ ਸਫ਼ਾਈ ਰੱਖੀ ਜਾਵੇਗੀ ਤੇ ਸਮੇਂ-ਸਮੇਂ ਤੇ ਪਾਣੀ ਦੇ ਸੈਂਪਲ ਵੀ ਲਏ ਜਾਣਗੇ। ਇਸ ਲਈ ਬਕਾਇਦਾ ਸਬੰਧਤ ਵਿਭਾਗਾਂ ਨਾਲ ਤਾਲਮੇਲ ਰੱਖਿਆ ਜਾ ਰਿਹਾ ਹੈ ਤੇ ਨਾਲ ਹੀ ਸਥਾਨਕ ਪਿੰਡਾਂ ਨਾਲ ਵੀ ਲਾਪਤਾ ਰੱਖਿਆ ਜਾ ਰਿਹਾ ਹੈ ਤਾਂ ਕਿ ਕਿਸੇ ਪੰਛੀ ਦੀ ਮੌਤ ਹੋਣ ਤੇ ਪਤਾ ਲੱਗ ਸਕੇ ਇਹ ਪੰਛੀ ਜਦੋਂ ਹਰੀਕੇ ਪੱਤਣ ਆ ਕੇ ਪਰਵਾਸ ਕਰਦੇ ਹਨ ਤਾਂ ਹਰੀਕੇ ਵਿਖੇ ਪੰਛੀ ਪ੍ਰੇਮੀ ਤੇ ਸੈਲਾਨੀਆਂ ਦੀ ਤਾਦਾਦ ਵੀ ਵੱਧ ਜਾਂਦੀ ਹੈ।
ਹਰੀਕੇ ਬਰਡ ਸੈਂਚਰੀ 'ਚ ਅਲਰਟ, ਲੱਖਾਂ ਦੀ ਗਿਣਤੀ ਵਿੱਚ ਆਉਂਦੇ ਪਰਵਾਸੀ ਪੰਛੀ
ਏਬੀਪੀ ਸਾਂਝਾ
Updated at:
21 Nov 2019 06:46 PM (IST)
ਸੰਸਾਰ ਪ੍ਰਸਿੱਧ ਹਰੀਕੇ ਬਰਡ ਸੈਂਚਰੀ ਵਿੱਚ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਨੇ ਵਿਸ਼ੇਸ਼ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਲੱਖਾਂ ਦੀ ਗਿਣਤੀ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਰੀਕੇ ਬਰਡ ਸੈਂਚਰੀ ਵਿਚਲੇ ਪਾਣੀ ਦੀ ਰੋਜ਼ਾਨਾ ਸਫਾਈ ਵੱਲ ਧਿਆਨ ਦਿੱਤਾ ਜਾਵੇਗਾ। ਪੰਜਾਬ ਦੇ ਜੰਗਲਾਤ ਵਿਭਾਗ ਨੇ ਇਹ ਕਦਮ ਰਾਜਸਥਾਨ ਦੀ ਸਾਂਭਰ ਝੀਲ ਵਿੱਚ 17000 ਦੇ ਕਰੀਬ ਪੰਛੀਆਂ ਦੀ ਮੌਤ ਤੋਂ ਬਾਅਦ ਚੁੱਕਿਆ ਹੈ।
- - - - - - - - - Advertisement - - - - - - - - -