ਲੁਧਿਆਣਾ: ਸੁੱਖਾ ਕਾਹਲਵਾਂ (Sukha Kahlwan) 'ਤੇ ਬਣੀ ਫ਼ਿਲਮ 'ਸ਼ੂਟਰ' (film shooter) ਨੂੰ ਬੈਨ ਕਰਵਾਉਣ ਵਾਲੇ ਗੈਂਗਸਟਰ ਰਾਜੀਵ ਰਾਜਾ ਨੇ ਪੰਜਾਬ ਸਰਕਾਰ (Punjab Government) ਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਉਸ ਨੂੰ ਪੈਰੋਲ ‘ਤੇ ਛੁੱਟੀ ਦਿੱਤੀ ਜਾਵੇ। ਦੱਸ ਦੇਈਏ ਕਿ ਇਸ ਵੇਲੇ ਰਾਜੀਵ ਰਾਜਾ (gangster Rajiv Raja) ਨਾਭਾ ਦੀ ਸਿਕਿਓਰਟੀ ਜੇਲ੍ਹ ਵਿੱਚ ਪਿਛਲੇ 14 ਸਾਲਾ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ‘ਚ ਰਾਜੀਵ ਰਾਜਾ ਦੇ ਦੋ ਭਰਾਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਜੀਵ ਰਾਜਾ ਵੱਲੋਂ ਭੇਜੀ ਗਈ ਦਰਖ਼ਾਸਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਜਿਵੇਂ ਬਾਕੀ ਕੈਦੀਆਂ ਨੂੰ ਛੁੱਟੀ ਦਿੱਤੀ ਗਈ ਹੈ, ਉਸੇ ਤਰ੍ਹਾਂ ਰਾਜੀਵ ਨੂੰ ਵੀ ਛੁੱਟੀ ਦਿੱਤੀ ਜਾਵੇ, ਬੇਸ਼ਕ ਪੁਲਿਸ ਕਸਟਡੀ ਵਿੱਚ ਹੀ ਛੁੱਟੀ ਕਟਾਈ ਜਾਵੇ। ਉਨ੍ਹਾਂ ਕਿਹਾ ਕਿ ਰਾਜੀਵ ਰਾਜਾ ਕਾਫੀ ਸੁਧਰ ਗਿਆ ਹੈ ਤੇ ਉਸ ਨੂੰ ਸੁਧਰਨ ਦਾ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਇਹ ਰਾਜੀਵ ਰਾਜਾ, ਉਹੀ ਗੈਂਗਸਟਰ ਹੈ, ਜਿਸ ਨੇ ਗੈਂਗਸਟਰਾਂ ‘ਤੇ ਬਣੀ ਫਿਲਮ "ਸ਼ੂਟਰ" ਦੇ ਖਿਲਾਫ ਰਿੱਟ ਦਾਇਰ ਕੀਤੀ ਸੀ। ਉਸ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਇਸ ਫ਼ਿਲਮ ਨੂੰ ਬੈਨ ਕਰ ਦਿੱਤਾ ਸੀ।
ਨੋਟ: ਅਸੀਂ ਵੀ ਆਪਣੇ ਦਰਸ਼ਕਾਂ ਦੀ ਰਾਏ ਜਾਨਣਾ ਚਾਹੁੰਦੇ ਹਾਂ ਕਿ ਰਾਜੀਵ ਰਾਜਾ ਨੇ ਸ਼ੂਟਰ ਫ਼ਿਲਮ ਬੈਨ ਕਰਵਾ ਕੇ ਠੀਕ ਕੀਤਾ ਜਾਂ ਨਹੀਂ? ਕੀ ਰਾਜੀਵ ਰਾਜਾ ਨੂੰ ਪੈਰੋਲ ਮਿਲਣੀ ਚਾਹੀਦੀ ਹੈ? ਆਪਣੀ ਰਾਏ ਤੁਸੀਂ ਸਾਨੂੰ ਕੁਮੈਂਟਾਂ ਵਿੱਚ ਜ਼ਰੂਰ ਦੱਸੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੁੱਖਾ ਕਾਹਲਵਾਂ 'ਤੇ ਬਣੀ ਫ਼ਿਲਮ 'ਸ਼ੂਟਰ' ਨੂੰ ਬੈਨ ਕਰਵਾਉਣ ਵਾਲੇ ਗੈਂਗਸਟਰ ਨੇ ਮੰਗਿਆ ਸੁਧਰਨ ਦਾ ਮੌਕਾ
ਏਬੀਪੀ ਸਾਂਝਾ
Updated at:
04 Jun 2020 12:35 PM (IST)
ਸੁੱਖਾ ਕਾਹਲਵਾਂ 'ਤੇ ਬਣੀ ਫ਼ਿਲਮ 'ਸ਼ੂਟਰ' ਨੂੰ ਬੈਨ ਕਰਵਾਉਣ ਵਾਲੇ ਗੈਂਗਸਟਰ ਰਾਜੀਵ ਰਾਜਾ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਉਸ ਨੂੰ ਪੈਰੋਲ ‘ਤੇ ਛੁੱਟੀ ਦਿੱਤੀ ਜਾਵੇ।
- - - - - - - - - Advertisement - - - - - - - - -