Punjab News  : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਾਜਵਾ ਨੇ ਕਿਹਾ, ਗੈਂਗਸਟਰ ਭੱਜਿਆ ਨਹੀਂ, ਭਜਾਇਆ ਗਿਆ ਹੈ। ਇਸ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ ਜਦੋਂਕਿ ਸੀਐਮ ਮਾਨ ਗੁਜਰਾਤ ਵਿੱਚ ਗਰਬਾ ਕਰਨ ਵਿੱਚ ਰੁੱਝੇ ਹੋਏ ਹਨ।

 





ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਫੜਿਆ ਗਿਆ ਅਪਰਾਧੀ ਭੱਜ ਗਿਆ। ਉਸ ਨੂੰ ਇਕ ਪੁਲਿਸ ਅਧਿਕਾਰੀ ਉਸ ਦੇ ਘਰ ਲੈ ਗਿਆ, ਜਿੱਥੇ ਗੈਂਗਸਟਰ ਦੀ ਪ੍ਰੇਮਿਕਾ ਪਹਿਲਾਂ ਹੀ ਨਾਲ ਵਾਲੇ ਕਮਰੇ ਵਿਚ ਮੌਜੂਦ ਸੀ। ਜਿਸ ਤੋਂ ਬਾਅਦ ਦੋਸ਼ੀ ਉਥੋਂ ਭੱਜਣ 'ਚ ਕਾਮਯਾਬ ਹੋ ਗਿਆ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਧਿਕਾਰੀ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ।

 

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਲਈ ਗੁਜਰਾਤ ਦੌਰੇ 'ਤੇ ਹਨ। ਜਿੱਥੇ ਭਗਵੰਤ ਮਾਨ ਨੇ ਰਾਜਕੋਟ 'ਚ ਗਰਬਾ ਪ੍ਰੋਗਰਾਮ ਦੌਰਾਨ ਸਟੇਜ 'ਤੇ ਗਰਬਾ ਡਾਂਸ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਗੁਜਰਾਤ ਦੇ ਵਡੋਦਰਾ ਵਿੱਚ ਇੱਕ ਪ੍ਰੋਗਰਾਮ ਵਿੱਚ ਗਰਬਾ ਡਾਂਸ ਕੀਤਾ।

 



ਗੁਜਰਾਤ 'ਚ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੱਲ੍ਹ ਚੋਣ ਪ੍ਰਚਾਰ ਲਈ ਗੁਜਰਾਤ ਪਹੁੰਚੇ ਸਨ। ਉਹ ਰਾਜਕੋਟ ਵਿੱਚ ਇੱਕ ਗਰਬਾ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ 'ਚ ਭਗਵੰਤ ਮਾਨ ਖੁਦ ਵੀ ਗਰਬਾ ਕਰਦੇ ਨਜ਼ਰ ਆਏ। ਉਹ ਸਟੇਜ 'ਤੇ ਮੌਜੂਦ ਸੀ ਅਤੇ ਉਥੇ ਗਰਬਾ ਡਾਂਸ ਕਰ ਰਹੇ ਸੀ।