ਜਲੰਧਰ: ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਪੰਜ ਸਾਥੀਆਂ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਹੋਏ ਮੁਲਜ਼ਮਾਂ ਦੀ ਪਛਾਣ ਜਸਵਿੰਦਰ, ਦਲਜੀਤ, ਕਾਲਾ ਸਿੰਘ, ਭੁਪਿੰਦਰ ਪਿੰਦਾ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਪਿਸਟਲ, ਇੱਕ ਬੰਦੂਕ ਤੋਂ ਇਲਾਵਾ ਇੱਕ ਕਾਰ ਬਰਾਮਦ ਕੀਤੀ ਹੈ। ਇਹ ਸਾਰੇ ਗੁਰਪ੍ਰੀਤ ਸੇਖੋਂ ਨੂੰ ਜੇਲ੍ਹ ਵਿਚ ਹੀ ਮਿਲੇ ਸਨ। ਗ੍ਰਿਫ਼ਤਾਰ ਹੋਏ ਮੁਲਜ਼ਮਾਂ ਦੇ ਸਾਥੀ ਰਣਦੀਪ ਨੂੰ ਕਤਲ ਦੇ ਕੇਸ 'ਚ ਸਜ਼ਾ ਹੋ ਚੁੱਕੀ ਹੈ। ਉਸ 'ਤੇ 15 ਤੋਂ ਵੀ ਵੱਧ ਕੇਸ ਦਰਜ ਹਨ। ਜਾਣਕਾਰੀ ਦਿੰਦਿਆਂ ਜਲੰਧਰ ਦੇ ਆਈ.ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਮਣੇ ਆਇਆ ਕਿ ਗ੍ਰਿਫ਼ਤਾਰ ਹੋਏ ਮੁਲਜ਼ਮ ਬਠਿੰਡਾ ਜੇਲ੍ਹ 'ਚ ਬੰਦ ਰਮਨਦੀਪ ਨਾਂ ਦੇ ਗੈਂਗਸਟਰ ਨੂੰ ਭਜਾਉਣਾ ਦੀ ਸਾਜ਼ਿਸ਼ ਘੜ ਰਹੇ ਸਨ। ਜੇਲ੍ਹ ਵਿੱਚੋਂ ਆਪਣੇ ਸਾਥੀ ਨੂੰ ਭਜਾਉਣ ਲਈ ਬਠਿੰਡਾ ਦੀ ਜਾ ਮੌਕਾ ਵੀ ਦੇਖ ਕੇ ਆਏ ਸਨ।