ਹੁਸ਼ਿਆਰਪੁਰ: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜਿ.) ਵੱਲੋਂ ਭਵਿੱਖ ਵਿੱਚ ਹੋਣ ਜਾ ਰਹੇ ਦੋ ਰਾਸ਼ਟਰ ਪੱਧਰੀ ਟੂਰਨਾਮੈਂਟਾਂ ਦੇ ਸਫਲ ਆਯੋਜਨ ਲਈ ਰੈਫ਼ਰੀਆਂ ਖਾਤਰ ਦੋ ਰੋਜਾ ਉੱਤਰੀ ਜੋਨ ਗੱਤਕਾ ਰਿਫ਼ਰੈਸ਼ਰ-ਕਮ-ਸਿਖਲਾਈ ਕੈਂਪ ਗੁਰਦੁਆਰਾ ਗਰਨਾ ਸਾਹਿਬ, ਹੁਸ਼ਿਆਰਪੁਰ, ਪੰਜਾਬ ਵਿਖੇ ਲਾਇਆ ਗਿਆ ਜਿਸ ਵਿੱਚ ਰਾਜਸਥਾਨ, ਜੰਮੂ-ਕਸ਼ਮੀਰ, ਉੱਤਰਾਖੰਡ, ਚੰਡੀਗੜ, ਹਰਿਆਣਾ ਅਤੇ ਦਿੱਲੀ ਤੋਂ ਗੱਤਕਾ ਖੇਡ ਦੇ ਤਕਨੀਕੀ ਅਧਿਕਾਰੀਆਂ ਨੇ ਭਾਗ ਲਿਆ।
 


ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਨੈਸ਼ਨਲ ਕੋਆਰਡੀਨੇਟਰ ਸਿਮਰਨਜੀਤ ਸਿੰਘ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੱਤਕਾ ਰਿਫ਼ਰੈਸ਼ਰ ਕੈਂਪ ਵਿਸ਼ੇਸ਼ ਕਰਕੇ ਦਸੰਬਰ ਮਹੀਨੇ ਚੰਡੀਗੜ ਵਿਖੇ ਹੋ ਰਹੀ 10 ਵੀਂ ਨੈਸ਼ਨਲ ਗੱਤਕਾ (ਲੜਕੇ) ਚੈਂਪੀਅਨਸ਼ਿੱਪ, ਝਾਰਖੰਡ ਵਿਖੇ ਹੋਣ ਵਾਲੀ 10 ਵੀਂ ਨੈਸ਼ਨਲ ਗੱਤਕਾ (ਲੜਕੀਆਂ) ਚੈਂਪੀਅਨਸ਼ਿੱਪ ਦੀ ਤਿਆਰੀ ਸਮੇਤ ਜਨਵਰੀ ਮਹੀਨੇ ਮਾਂਡਲਾ, ਮੱਧ ਪ੍ਰਦੇਸ ਵਿਖੇ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਗੱਤਕਾ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਰੈਫਰੀਆਂ ਅਤੇ ਹੋਰ ਤਕਨੀਕੀ ਅਧਿਕਾਰੀਆਂ ਨਾਲ ਗੱਤਕਾ ਨਿਯਮਾਂਵਲੀ ਦੇ ਵੱਖ ਵੱਖ ਰੂਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। 
 


ਉਨਾਂ ਦੱਸਿਆ ਕਿ ਐਨ.ਜੀ.ਏ.ਆਈ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਤੋਂ ਪਹਿਲਾਂ ਦੱਖਣ ਜੋਨ ਦਾ ਸਿਖਲਾਈ ਕੈਂਪ ਪਿਛਲੇ ਹਫਤੇ ਪੂਡੂਚੇਰੀ ਵਿਖੇ ਲਗਾਇਆ ਗਿਆ ਸੀ ਅਤੇ ਭਵਿੱਖ ਵਿੱਚ ਪੂਰਬੀ ਜੋਨ ਦਾ ਸਿਖਲਾਈ ਕੈਂਪ ਵੀ ਜਲਦ ਲਾਇਆ ਜਾਵੇਗਾ। 


ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਇਸ ਕੈਂਪ ਦੇ ਆਯੋਜਨ ਲਈ ਮਨਦੀਪ ਸਿੰਘ ਢੀਂਡਸਾ, ਰਵਿੰਦਰ ਸਿੰਘ ਰਵੀ ਅਤੇ ਰਮਨਪ੍ਰੀਤ ਸਿੰਘ ਸ਼ੰਟੀ ਨੇ ਵਿਸੇਸ ਸਹਿਯੋਗ ਦਿੱਤਾ। ਤਲਵਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਅਤੇ ਗੱਤਕੇ ਦੇ ਵੱਖ-ਵੱਖ ਵਿਸ਼ਿਆਂ ‘ਤੇ ਰੈਫ਼ਰੀਆਂ ਨੂੰ ਥਿਊਰੀ ਕਲਾਸਾਂ ਦੌਰਾਨ ਜਾਣਕਾਰੀ ਦਿੱਤੀ। ਐਨ.ਜੀ.ਏ.ਆਈ. ਵੱਲੋਂ ਸਾਰੇ ਰੈਫ਼ਰੀਆਂ ਤੇ ਕੋਚਾਂ ਨੂੰ ਟੀ-ਸ਼ਰਟਾਂ, ਗੱਛਕਾ ਬਰੋਸ਼ਰ, ਸਰਟੀਫਿਕੇਟ ਅਤੇ ਨਿਯਮਾਂਵਲੀ ਦੀਆਂ ਕਿਤਾਬਾਂ ਵੀ ਵੰਡੀਆਂ ਗਈਆਂ। ਇਸ ਕੈਂਪ ਵਿੱਚ ਨਰਿੰਦਰਪਾਲ ਸਿੰਘ, ਤੇਜਿੰਦਰ ਸਿੰਘ, ਯੋਗਰਾਜ ਸਿੰਘ, ਹਰਵਿੰਦਰ ਸਿੰਘ, ਵਿਜੇਪ੍ਰਤਾਪ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਪ੍ਰੈਕਟੀਕਲ ਕਲਾਸਾਂ ਲਈਆਂ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।