ਚੰਡੀਗੜ੍ਹ : ਕੱਲ੍ਹ 12 ਅਗਸਤ ਨੂੰ ਚੰਡੀਗੜ੍ਹ ਦੀਆਂ ਕੁਝ ਸੜਕਾਂ ਬੰਦ ਰਹਿਣਗੀਆਂ। ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ ਪਰੇਡ ਗਰਾਊਂਡ ਵਿੱਚ ਹੋਣ ਵਾਲੇ ਸਰਕਾਰੀ ਪ੍ਰੋਗਰਾਮ ਦੀ ਰਿਹਰਸਲ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਇਸ ਕਾਰਨ 12 ਅਗਸਤ ਨੂੰ ਸ਼ਹਿਰ ਦੀਆਂ ਕੁਝ ਸੜਕਾਂ ਆਮ ਲੋਕਾਂ ਲਈ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਰਿਹਰਸਲ ਸਵੇਰੇ 8:30 ਵਜੇ ਪਰੇਡ ਗਰਾਊਂਡ ਵਿਖੇ ਸ਼ੁਰੂ ਹੋਵੇਗੀ। ਸਵੇਰੇ 8:30 ਵਜੇ ਤੋਂ ਸਵੇਰੇ 9:15 ਵਜੇ ਤੱਕ ਪੁਲਿਸ ਨੇ ਲੋਕਾਂ ਨੂੰ ਕੁਝ ਸੜਕਾਂ ਤੋਂ ਨਾ ਲੰਘਣ ਲਈ ਕਿਹਾ ਹੈ। ਪੁਲਿਸ ਮੁਤਾਬਕ ਪੰਜਾਬ ਰਾਜ ਭਵਨ ਤੋਂ ਸੈਕਟਰ 5-6/7-8 ਚੌਕ (ਹੀਰਾ ਸਿੰਘ ਚੌਕ), ਇੱਥੋਂ ਸਿੱਧਾ 4-5/8-9 ਚੌਕ, ਇੱਥੋਂ ਸਿੱਧਾ ਸੈਕਟਰ 3-4/9-10 ਚੌਕ (ਨਵਾਂ ਬੈਰੀਕੇਡ ਚੌਕ), ਇੱਥੋਂ ਸੱਜੇ ਸਿੱਧਾ 1/3/4 ਚੌਕ (ਪੁਰਾਣਾ ਬੈਰੀਕੇਡ ਚੌਕ), ਇੱਥੋਂ ਖੱਬੇ ਵਾਰ ਮੈਮੋਰੀਅਲ, ਬੋਗਨਵਿਲੀਆ ਗਾਰਡਨ, ਸੈਕਟਰ 3 ਵੱਲ ਸੜਕਾਂ ਬੰਦ ਰਹਿਣਗੀਆਂ।
ਇਸ ਤੋਂ ਇਲਾਵਾ ਵਾਰ ਮੈਮੋਰੀਅਲ, ਬੋਗਨਵਿਲੀਆ ਗਾਰਡਨ, ਸੈਕਟਰ 3 ਤੋਂ ਪੁਰਾਣਾ ਬੈਰੀਕੇਡ ਚੌਕ, ਇੱਥੋਂ ਸੱਜੇ ਪਾਸੇ ਤੋਂ ਮਟਕਾ ਚੌਕ, ਉਥੋਂ ਸੈਕਟਰ 16/17 ਲਾਈਟ ਪੁਆਇੰਟ ਤੋਂ ਜਨ ਮਾਰਗ, ਖੱਬੇ ਤੋਂ ਲਿਓਨ ਲਾਈਟ ਪੁਆਇੰਟ, ਪਰੇਡ ਗਰਾਊਂਡ ਦੇ ਸੱਜੇ ਪਾਸੇ, ਸੈਕਟਰ 17 ਵਾਲੇ ਪਾਸੇ ਵੀ ਆਵਾਜਾਈ ਬੰਦ ਰਹੇਗੀ।
ਚੰਡੀਗੜ੍ਹ ਟਰੈਫਿਕ ਪੁਲਿਸ ਨੇ ਇਸ ਦੌਰਾਨ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਦੌਰਾਨ ਹੋਈ ਅਸੁਵਿਧਾ ਲਈ ਲੋਕਾਂ ਤੋਂ ਮੁਆਫ਼ੀ ਮੰਗੀ ਹੈ ਤੇ ਪੁਲਿਸ ਨੂੰ ਸਹਿਯੋਗ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ
ਖੁਸ਼ਖਬਰੀ! ਅੱਜ ਸਾਰਾ ਦਿਨ ਏਸੀ ਤੇ ਨਾਨ-ਏਸੀ ਬੱਸਾਂ 'ਚ ਕਰੋ ਮੁਫਤ ਸਵਾਰੀ
ਪੰਜਾਬ 'ਚ ਅਧਿਆਪਕਾਂ ਨੂੰ ਤਿਰੰਗਾ ਖਰੀਦਣ ਤੇ ਵੇਚਣ ਦੇ ਹੁਕਮ, ਝੰਡੇ ਦੀ ਕੀਮਤ 25 ਰੁਪਏ ਤੈਅ
ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਮੁੱਦਿਆਂ ਵੱਲ ਵਾਪਸੀ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੋਂ ਨਵੀਂ ਸ਼ੁਰੂਆਤ
ਬਾਗੀ ਅਕਾਲੀ ਲੀਡਰਾਂ ਖ਼ਿਲਾਫ਼ ਹੋਏਗੀ ਸਖ਼ਤ ਕਾਰਵਾਈ! ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਸੁਖਬੀਰ ਨੂੰ ਸੁੱਖ ਦਾ ਸਾਹ