ਸੰਗਰੂਰ: ਇੱਥੇ ਦੇ ਕਸਬੇ ਮੂਨਕ ‘ਚ ਘੱਗਰ ਦਰਿਆ ਦਾ ਕਹਿਰ ਅਜੇ ਵੀ ਜਾਰੀ ਹੈ। ਲਗਾਤਾਰ ਪਿਛਲੇ 55 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਵੀ ਭਰਿਆ ਨਹੀਂ ਜਾ ਸਕਿਆ। ਨਦੀ ‘ਚ ਪਏ ਪਾੜ ਨੂੰ ਫ਼ੌਜ ਅਤੇ ਐਨਡੀਆਰਐਫ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਹੋਈ ਤੇਜ਼ ਬਾਰਸ਼ ਕਰਕੇ ਪਾਣੀ ਦਾ ਵਹਾਅ ਇੰਨੀ ਤੇਜ਼ ਸੀ ਕਿ ਇਸ ਨਾਲ ਬੰਨ੍ਹ ਟੁੱਟ ਗਿਆ ਅਤੇ ਇਸ ਪਾਣੀ ‘ਚ ਕਈ ਘਰ ਅਤੇ ਪਿੰਡਾਂ ਨੂੰ ਭਾਰੀ ਨੁਕਸਾਨ ਹੋਇਆ।
ਲੋਕ ਆਪਣੇ ਨਵੇਂ ਬਣੇ ਘਰਾਂ ਦੇ ਨਾਲ ਮਿੱਟੀ ਦੀਆਂ ਬੋਰੀਆਂ ਭਰ ਕੇ ਲੱਗਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਘਰ ਦੀਆਂ ਕੰਧਾਂ ‘ਚ ਤਰੇੜਾਂ ਨਾ ਪੈ ਜਾਣ। ਇਸ ਦੇ ਮੱਦੇਨਜ਼ਰ ਜੇਕਰ ਆਉਣ ਵਾਲੇ ਕੁਝ ਸਮੇਂ ‘ਚ ਘੱਗਰ ਦੇ ਬੰਨ੍ਹ ਨੂੰ ਠੀਕ ਕਰ ਬੰਦ ਨਾ ਕੀਤਾ ਗਿਆ ਤਾਂ ਇਸ ਦਾ ਪਾਣੀ ਹੋਰ ਨੇੜਲੇ ਪਿੰਡਾਂ ‘ਚ ਤਬਾਹੀ ਮਚਾ ਸਕਦਾ ਹੈ।
ਟੁੱਟੇ ਬੰਨ੍ਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਐਨਡੀਆਰਐਫ ਅਤੇ ਆਰਮੀ ਵੀ ਨਾਕਾਮਯਾਬ ਰਹੀ ਹੈ ਕਿਉਂਕਿ ਉਹ ਰਾਤ ਨੂੰ ਕੰਮ ਬੰਦ ਕਰ ਦਿੰਦੇ ਹਨ ਅਤੇ ਆਮ ਲੋਕਾਂ ਨੂੰ ਕੰਮ ਕਰਨ ਨਹੀ ਦੇ ਰਹੇ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੰਨ੍ਹ ਟੁੱਟ ਚੁੱਕਿਆ ਹੈ ਜਿਸ ਨੂੰ ਸਥਾਨਿਕ ਲੋਕਾਂ ਨੇ ਠੀਕ ਕੀਤਾ ਪਰ ਇਸ ਵਾਰ ਫ਼ੌਜ ਦੇ ਆਉਣ ਤੋਂ ਬਾਅਦ ਤਿੰਨ ਦਿਨਾਂ ‘ਚ ਵੀ ਦਰਿਆ ਦਾ ਪਾਣੀ ਤਬਾਹੀ ਮਚਾ ਰਿਹਾ ਹੈ।
55 ਘੰਟੇ ਬਾਅਦ ਵੀ ਨਹੀਂ ਭਰਿਆ ਗਿਆ ਘੱਗਰ ‘ਚ ਪਿਆ ਪਾੜ, ਕਿਸਾਨ ਹੋ ਰਹੇ ਬਰਬਾਦ
ਏਬੀਪੀ ਸਾਂਝਾ
Updated at:
20 Jul 2019 04:44 PM (IST)
ਸੰਗਰੂਰ ਦੇ ਕਸਬੇ ਮੂਨਕ ‘ਚ ਘੱਗਰ ਦਰਿਆ ਦਾ ਕਹਿਰ ਅਜੇ ਵੀ ਜਾਰੀ ਹੈ। ਲਗਾਤਾਰ ਪਿਛਲੇ 55 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਵੀ ਭਰਿਆ ਨਹੀਂ ਜਾ ਸਕਿਆ। ਨਦੀ ‘ਚ ਪਏ ਪਾੜ ਨੂੰ ਫ਼ੌਜ ਅਤੇ ਐਨਡੀਆਰਐਫ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
- - - - - - - - - Advertisement - - - - - - - - -