ਅੰਮ੍ਰਿਤਸਰ: ਗਣਤੰਤਰ ਦਿਹਾੜੇ ਮੌਕੇ ਕੁਝ ਨੌਜਵਾਨਾਂ ਨੇ ਕਿਸਾਨਾਂ ਦੀ ਟ੍ਰੈਕਟਰ ਪਰੇਡ 'ਚ ਸ਼ਾਮਲ ਹੋ ਲਾਲ ਕਿਲ੍ਹੇ ਦੇ ਗੁੰਬਦ 'ਤੇ ਕੇਸਰੀ ਨਿਸ਼ਾਨ ਲਹਿਰਾਇਆ ਸੀ। ਜਿਸ ਮਗਰੋਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ਵਿਖੇ ਲਹਿਰਾਏ ਕੇਸਰੀ ਝੰਡੇ ਨੂੰ ਕਿਤੇ ਵੀ ਲਹਿਰਾਇਆ ਜਾ ਸਕਦਾ ਹੈ। ਇਸ ਦਾ ਪ੍ਰਚਾਰ ਇਸ ਢੰਗ ਨਾਲ ਕੀਤਾ ਗਿਆ ਜਿਸ ਨਾਲ ਵਿਵਾਦ ਪੈਦਾ ਹੋਇਆ। ਕੇਸਰੀ ਨਿਸ਼ਾਨ ਸਿੱਖਾਂ ਦਾ ਧਾਰਮਿਕ ਪ੍ਰਤੀਕ ਹੈ। ਜਿੱਥੇ ਵੀ ਕੇਸਰੀ ਨਿਸ਼ਾਨ ਲਹਿਰਾਇਆ ਜਾਂਦਾ ਹੈ, ਮਨੁੱਖਤਾ ਦੀ ਭਲਾਈ ਇਸਦੀ ਛਤਰ ਛਾਇਆ ਹੇਠ ਸੁਲਝ ਜਾਂਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਆਪਣੇ ਸਫ਼ਰ ਦੌਰਾਨ ਵਾਹਨਾਂ ਅੱਗੇ ਕੇਸਰੀ ਝੰਡੇ ਲਗਾਉਂਦੇ ਹਨ। ਲੰਗਰ ਲਗਾਉਣ ਵਾਲੀ ਜਗ੍ਹਾ 'ਤੇ ਕੇਸਰੀ ਦਾ ਨਿਸ਼ਾਨ ਵੀ ਲਹਿਰਾਇਆ ਜਾਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਫਤਹਿ ਦਿਵਸ ਦਾ ਆਯੋਜਨ ਕਰਦੀ ਹੈ। ਇਸ ਦੌਰਾਨ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਦੀਆਂ ਕੰਧਾਂ 'ਤੇ ਲਹਿਰਾਇਆ ਜਾਂਦਾ ਹੈ।
ਨਾਲ ਹੀ ਗਲਵਾਨ ਵੈਲੀ ਵਿਚ ਸਥਿਤ ਸਿੱਖ ਰੈਜੀਮੈਂਟ ਵਿਚ ਨਿਸ਼ਾਨ ਸਾਹਿਬ ਦੇ ਨਾਲ-ਨਾਲ ਦੇਸ਼ ਦਾ ਝੰਡਾ ਹੈ। ਇਸ ਨੂੰ ਖਾਲਿਸਤਾਨ ਦਾ ਨਿਸ਼ਾਨ ਕਹਿਣਾ ਸਹੀ ਨਹੀਂ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਵਿੱਚ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਦੌਰਾਨ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇਹ ਵੀ ਕਿਸਾਨ ਨੇਤਾਵਾਂ ਦੀ ਜ਼ਿੰਮੇਵਾਰੀ ਹੈ। ਅੰਦੋਲਨ 'ਚ ਅਨੁਸ਼ਾਸਨ ਬਣਾਈ ਰੱਖਣਾ ਨੇਤਾਵਾਂ ਦੀ ਜ਼ਿੰਮੇਵਾਰੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904