ਤਰਨ ਤਾਰਨ: ਪੰਜਾਬ ਜ਼ਿਲ੍ਹੇ ਦੇ ਤਰਨਤਾਰਨ ਦੇ ਥਾਣਾ ਚੱਬਲ ਦੇ ਮੁਨਸ਼ੀ ਨੇ ਆਪਣੇ ਹੀ ਥਾਣੇ ਦੇ ਮੁੱਖ ਲਿਖਾਰੀ ਅਤੇ ਐਸਐਚਓ ਤੋਂ ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਆਪਣਾ ਸੁਸਾਈਡ ਨੋਟ ਸ਼ੇਅਰ ਕਰ ਦਿੱਤਾ। ਸਾਰੀ ਉਮਰ ਲੋਕਾਂ ਦੇ ਬਿਆਨ ਲਿਖਣ ਵਾਲੇ ਹਰਪਾਲ ਸਿੰਘ ਨੇ ਆਪਣੇ ਹੀ ਥਾਣੇ ਦੇ ਪੁਲਿਸ ਮੁਲਾਜ਼ਮ ਤੋਂ ਪ੍ਰੇਸ਼ਾਨ ਹੋ ਕੇ ਥਾਣੇ ਦੇ ਅੰਦਰ ਜ਼ਹਿਰੀਲੀਆਂ ਚੀਜ਼ਾਂ ਖਾ ਕੇ ਖੁਦਕੁਸ਼ੀ ਕਰ ਲਈ।

ਇਸ ਸੁਸਾਈਡ ਨੋਟ ਵਿੱਚ ਉਸਨੇ ਲਿਖਿਆ ਕਿ ਉਹ ਆਪਣੇ ਥਾਣੇ ਦੇ ਮੁੱਖ ਲਿਖਾਰੀ ਅਤੇ ਐਸਐਚਓ ਤੋਂ ਦੁਖੀ ਹੈ ਅਤੇ ਇਸ ਕਰਕੇ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਰਿਹਾ ਹੈ। ਹਾਲਾਂਕਿ, ਮ੍ਰਿਤਕ ਨੇ ਆਪਣਾ ਆਖਰੀ ਬਿਆਨ ਲਿਖਿਆ ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ

ਇਹ ਵੀ ਪੜ੍ਹੋFarmers Protest: ਬਸਤਾੜਾ ਟੋਲ ਪਲਾਜ਼ਾ ‘ਤੇ ਮੁੜ ਸ਼ੁਰੂ ਕਿਸਾਨ ਅੰਦੋਲਨ ਅਤੇ ਲੰਗਰ ਸੇਵਾ

ਉਧਰ ਪੁਲਿਸ ਨੇ ਇਸ ਬਾਰੇ ਕੁਝ ਹੋਰ ਹੀ ਕਹਾਣੀ ਬਿਆਨ ਕੀਤੀ ਹੈ। ਥਾਣੇ ਦੇ ਐਸਐਚਓ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਦੀ ਮੌਤ ਕਿਸੇ ਦਵਾਈ ਦੇ ਰਿਐਕਸ਼ਨ ਕਰਕੇ ਹੋਈ। ਜਦੋਂ ਐਸਐਚਓ ਨੂੰ ਪੁੱਛਿਆ ਗਿਆ ਕਿ ਹਰਪਾਲ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਆਪਣਾ ਸੁਸਾਈਡ ਨੋਟ ਲਿਖਿਆ ਅਤੇ ਉਸ ਵਿੱਚ ਉਸ ਨੇ ਤੁਹਾਡੇ 'ਤੇ ਖੁਦਕੁਸ਼ੀ ਕਰਨ ਦਾ ਦੋਸ਼ ਲਾਇਆ ਸੀ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904