ਸ਼ਿਮਲਾ: ਭਾਰਤੀ ਫ਼ੌਜ ਵਿੱਚ ਤੈਨਾਤ ਕਰਨਲ 'ਤੇ ਆਪਣੇ ਹੀ ਸਾਥੀ ਦੀ ਧੀ ਨਾਲ ਬਲਾਤਕਾਰ ਕੀਤੇ ਜਾਣ ਦਾ ਸੰਗੀਨਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਕਰਨਲ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਉਕਤ ਕਰਨਲ ਨੇ ਸ਼ਿਮਲਾ ਦੇ ਲੌਗਵੁੱਡ ਸਥਿਤ ਘਰ ਵਿੱਚ ਉਸ ਨਾਲ ਬਲਾਤਕਾਰ ਕੀਤਾ ਹੈ। ਉਸ ਨੇ ਦੱਸਿਆ ਕਿ ਕਰਨਲ ਉਸ ਨੂੰ ਮਾਡਲ ਬਣਾਉਣ ਦਾ ਲਾਰਾ ਲਾ ਕੇ ਆਪਣੇ ਘਰ ਬੁਲਾਇਆ ਤੇ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ ਜਨਾਹ ਕੀਤਾ।
ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 376 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਦੀ ਉਮਰ 21 ਸਾਲ ਹੈ ਤੇ ਕਰਨਲ ਦੀ ਉਮਰ ਤਕਰੀਬਨ 56 ਸਾਲ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਕਰਨਲ ਦਾ ਸਬੰਧ ਪੰਜਾਬ ਨਾਲ ਹੈ ਜਦਕਿ ਕੁੜੀ ਕੁਰੂਕਸ਼ੇਤਰ ਦੇ ਉਸ ਦੇ ਸਾਥੀ ਲੈਫਟੀਨੈਂਟ ਕਰਨਲ ਦੀ ਹੀ ਧੀ ਹੈ। ਫਿਲਹਾਲ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।