ਹੁਸ਼ਿਆਰਪੁਰ: ਨੇੜਲੇ ਕਸਬੇ ਦਸੂਹਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਪੇ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਕਿ ਉਹ ਘਰੋਂ 20 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਲੈ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਕੁੜੀ ਨੇ ਇਹ ਕਾਰਾ ਉਦੋਂ ਕੀਤਾ ਜਦੋਂ ਵਿਆਹ ਵਿੱਚ ਸਿਰਫ ਪੰਜ ਦਿਨ ਰਹਿ ਗਏ ਸੀ।
ਹੁਣ ਮਾਪਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ। ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸ ਦਾ ਪਤੀ ਅਮਰੀਕਾ ਰਹਿੰਦਾ ਹੈ। ਉਹ ਆਪਣੀ ਲੜਕੀ ਨਾਲ ਇੱਥੇ ਰਹਿੰਦੀ ਹੈ। ਉਸ ਦੀ ਸਹਿਮਤੀ ਨਾਲ ਹੀ ਵਿਆਹ 12 ਫਰਵਰੀ ਨੂੰ ਅਮਰੀਕਾ ਰਹਿੰਦੇ ਵਰਿੰਦਰਪਾਲ ਸਿੰਘ ਨਾਲ ਤੈਅ ਕੀਤਾ ਗਿਆ ਸੀ।
ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਅਂ ਸੀ। ਉਨ੍ਹਾਂ ਨੇ ਵਿਆਹ ਦੇ ਕਾਰਡ ਵੀ ਵੰਡ ਦਿੱਤੇ ਸਨ ਪਰ 6 ਫਰਵਰੀ ਨੂੰ ਲੜਕੀ 20 ਲੱਖ ਰੁਪਏ ਤੇ ਸੋਨੇ ਦੇ ਗਹਿਣਿਆਂ ਸਣੇ ਘਰੋਂ ਗਾਇਬ ਹੋ ਗਈ। ਲੜਕੀ ਨੇ ਆਪਣੀ ਮਾਂ ਨੂੰ 7 ਫਰਵਰੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਕੋਰਟ ਮੈਰਿਜ ਕਰਵਾ ਲਈ ਹੈ।
ਮਾਪਿਆਂ ਨੇ ਐਨਆਰਆਈ ਮੁੰਡੇ ਨਾਲ ਮਿਥਿਆ ਵਿਆਹ, ਕੁੜੀ ਨੇ ਪੰਜ ਦਿਨ ਪਹਿਲਾਂ ਹੀ ਕੀਤਾ ਕਾਰਾ!
ਏਬੀਪੀ ਸਾਂਝਾ
Updated at:
09 Feb 2020 12:47 PM (IST)
ਨੇੜਲੇ ਕਸਬੇ ਦਸੂਹਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਪੇ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਕਿ ਉਹ ਘਰੋਂ 20 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਲੈ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਕੁੜੀ ਨੇ ਇਹ ਕਾਰਾ ਉਦੋਂ ਕੀਤਾ ਜਦੋਂ ਵਿਆਹ ਵਿੱਚ ਸਿਰਫ ਪੰਜ ਦਿਨ ਰਹਿ ਗਏ ਸੀ।
- - - - - - - - - Advertisement - - - - - - - - -