ਫਾਜ਼ਿਲਕਾ: ਇੱਥੋਂ ਦੀ ਐਮ.ਸੀ ਕਲੋਨੀ ਵਿੱਚ ਘਰ ਦੇ ਮੇਨ ਗੇਟ ਦਾ ਤਾਲਾ ਤੋੜਕੇ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ। ਘਰ ਵਿੱਚ ਦਾਖਲ ਹੋਏ ਚੋਰ 25 ਹਜ਼ਾਰ ਰੁਪਏ ਦੀ ਨਗਦੀ, 20 ਤੋਲੇ ਸੋਨਾ, 32 ਇੰਚ ਐਲਸੀਡੀ ਅਤੇ 12 ਬੋਰ ਦੀ ਡਬਲ ਬੈਰਲ ਰਾਇਫਲ ਲੈ ਕੇ ਫਰਾਰ ਹੋ ਗਏ। ਪੁਲਿਸ ਵਿਭਾਗ ਅਤੇ ਫੋਰੇਂਸਿਕ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਵਾਰਦਾਤ ਦਾ ਜਾਇਜ਼ਾ ਲਿਆ।
ਦਰਅਸਲ ਬੀਤੀ ਰਾਤ ਪੀੜਤ ਪਰਿਵਾਰ ਘਰੋਂ ਬਾਹਰ ਗਿਆ ਹੋਇਆ ਸੀ। ਜਿਸ ਦੌਰਾਨ ਚੋਰਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਤਾਲਾ ਤੋੜਕੇ ਅਲਮਾਰੀਆਂ ਦੇ ਲੌਕਰ ਤੋੜਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ ਜਿੱਥੇ ਇਨ੍ਹਾਂ ਤਸਵੀਰਾਂ ਵਿੱਚ ਚੋਰ ਸ਼ਰੇਆਮ ਘਰ ਦਾ ਤਾਲਾ ਤੋੜਕੇ ਅੰਦਰ ਵੜਦੇ ਅਤੇ ਵਾਰਦਾਤ ਨੂੰ ਅੰਜ਼ਾਮ ਦੇਕੇ ਸ਼ਰੇਆਮ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।
ਮਾਮਲੇ ਸਬੰਧੀ ਪੀੜਤ ਮਕਾਨ ਮਾਲਿਕ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਗੰਗਾਨਗਰ ਵਿੱਚ ਕਿਸੇ ਘਰੇਲੂ ਕੰਮ ਗਏ ਸਨ। ਉੱਥੇ ਉਨ੍ਹਾਂ ਨੂੰ ਰਾਤ ਰੁਕਣਾ ਪਿਆ। ਓਧਰ ਘਟਨਾ ਸਬੰਧੀ ਫਾਜ਼ਿਲਕਾ ਥਾਣਾ ਸਿਟੀ ਦੇ ਐਸਐਚਓ ਬਚਨ ਸਿੰਘ ਨੇ ਕਿਹਾ ਕਿ ਚੋਰੀ ਦੀ ਇਸ ਵਾਰਦਾਤ ਸਬੰਧੀ ਪੁਲਿਸ ਵਿਭਾਗ ਵਲੋਂ ਵੱਖ-ਵੱਖ ਟੀਮਾਂ ਬਣਾਕੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਦੋ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਏਗਾ ।
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦੀ ਐਡਵਾਇਜ਼ਰੀ, ਜ਼ਰਾ ਧਿਆਨ ਨਾਲ ਪੜ੍ਹੋ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ