ਫ਼ੌਜ 'ਚ ਭਰਤੀ ਹੋਣ ਦਾ ਸਨਹਿਰੀ ਮੌਕਾ, ਬੱਸ ਕਰਨਾ ਪਏਗਾ ਇਹ ਕੰਮ
ਏਬੀਪੀ ਸਾਂਝਾ | 17 Nov 2020 11:33 AM (IST)
ਫ਼ੌਜ ਦੀ ਭਰਤੀ ਰੈਲੀ 7 ਤੋਂ 22 ਦਸੰਬਰ ਤੱਕ ਲੁਧਿਆਣਾ ਵਿੱਚ ਹੋਵੇਗੀ ਜਿਸ ‘ਚ ਚਾਹਵਾਨ ਉਮੀਦਵਾਰ ਆਨਲਾਈਨ ਬਿਨੈ ਕਰ ਸਕਦੇ ਹਨ।
ਸੰਕੇਤਕ ਤਸਵੀਰ
ਲੁਧਿਆਣਾ: ਜੇਕਰ ਤੁਹਾਡੇ ਅੰਦਰ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਹੈ, ਤਾਂ ਤੁਹਾਨੂੰ ਸੁਨਹਿਰੀ ਮੌਕਾ ਮਿਲ ਰਿਹਾ ਹੈ। ਲੁਧਿਆਣਾ ਵਿੱਚ 7 ਦਸੰਬਰ ਤੋਂ ਭਰਤੀ ਰੈਲੀ ਹੋਣ ਜਾ ਰਹੀ ਹੈ ਜੋ 22 ਦਸੰਬਰ ਤੱਕ ਚੱਲੇਗੀ। ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਅਪਲਾਈ ਕਰਨਾ ਪਏਗਾ। ਖੇਤਰੀ ਭਰਤੀ ਹੈੱਡਕੁਆਰਟਰ (ਪੰਜਾਬ ਤੇ ਜੰਮੂ ਅਤੇ ਕਸ਼ਮੀਰ), ਜਲੰਧਰ ਵੱਲੋਂ ਭਰਤੀ ਰੈਲੀ ਕੀਤੀ ਜਾ ਰਹੀ ਹੈ। ਰੈਲੀ ਏਆਰਓ ਲੁਧਿਆਣਾ ਦੇ ਏਐਸ ਕਾਲਜ ਕਲਾਲ ਮਾਜਰਾ, ਖੰਨਾ ਵਿੱਚ ਹੋਵੇਗੀ। ਇਸ ਵਿੱਚ ਲੁਧਿਆਣਾ, ਮੋਗਾ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਜ਼ਿਲ੍ਹੇ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਸਿਰਫ ਉਹ ਨੌਜਵਾਨ ਜੋ ਰਜਿਸਟਰ ਨਾਲ ਅਪਲਾਈ ਕਰਦੇ ਹਨ, ਉਹ ਇਸ ਰੈਲੀ ਦਾ ਹਿੱਸਾ ਬਣ ਸਕਣਗੇ। ਅਰਜ਼ੀ ਦੇਣ ਲਈ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in ‘ਤੇ ਜਾਓ। ਬਿਨੈਕਾਰਾਂ ਨੂੰ ਇੱਕ ਕੋਰੋਨਾ ਟੈਸਟ ਵੀ ਕਰਾਉਣਾ ਪਏਗਾ ਤੇ ਟੈਸਟ ਦੀ ਰਿਪੋਰਟ ਵੀ ਨਾਲ ਲਿਆਉਣੀ ਪਵੇਗੀ। ਪੰਜਾਬ ਪ੍ਰਦਰਸ਼ਨ ਕਰਕੇ ਰੇਲਵੇ ਨੇ ਬੰਦ ਕੀਤੀਆਂ ਕਰੀਬ 3000 ਮਾਲ ਗੱਡੀਆਂ, ਚੁੱਕਣਾ ਪਿਆ 1670 ਕਰੋੜ ਦਾ ਨੁਕਸਾਨ ਦੱਸ ਦੇਈਏ ਕਿ ਖੇਤਰੀ ਭਰਤੀ ਹੈੱਡਕੁਆਰਟਰ ਵਲੋਂ ਜੂਨ 2021 ਤਕ ਕਈ ਜ਼ਿਲ੍ਹਿਆਂ ‘ਚ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਤਹਿਤ ਵੱਖ-ਵੱਖ ਫੌਜ ਭਰਤੀ ਦਫਤਰਾਂ ਵਿਚ ਰੈਲੀ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904