ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੁੰਦੀ ਜਾਪਦੀ ਹੈ। ਪਿਛਲੇ 24 ਘੰਟਿਆਂ ਅੰਦਰ ਇੱਕ ਵਾਰ ਫੇਰ ਪੰਜਾਬ ਅੰਦਰ ਕੋਰੋਨਾ ਨੇ 23 ਲੋਕਾਂ ਦੀ ਜਾਨ ਲੈ ਲਈ। ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4480 ਹੋ ਗਈ ਹੈ। ਇਸ ਦੇ ਨਾਲ ਹੀ 445 ਨਵੇਂ ਮਾਮਲੇ ਵੇਖਣ ਨੂੰ ਮਿਲੇ ਹਨ।


ਪਿਛਲੇ 24 ਘੰਟਿਆ ਦੌਰਾਨ ਲੁਧਿਆਣਾ 'ਚ 84, ਜਲੰਧਰ 'ਚ 28, ਪਟਿਆਲਾ 20, ਮੁਹਾਲੀ 118, ਅੰਮ੍ਰਿਤਸਰ 32, ਬਠਿੰਡਾ 23, ਹੁਸ਼ਿਆਰਪੁਰ 45 ਅਤੇ ਫਰਿਦਕੋਟ 19 ਨਵੇਂ ਕੋਰੋਨਾ ਕੇਸ ਆਏ। ਸੋਮਵਾਰ ਨੂੰ ਅੰਮ੍ਰਿਤਸਰ -2, ਬਠਿੰਡਾ -1, ਫਰੀਦਕੋਟ -1, ਫਿਰੋਜ਼ਪੁਰ -1, ਜਲੰਧਰ -2, ਲੁਧਿਆਣਾ -7, ਮੋਗਾ -1, ਮੁਹਾਲੀ -1, ਨਵਾਂ ਸ਼ਹਿਰ-1, ਪਠਾਨਕੋਟ -1, ਪਟਿਆਲਾ -1 ਅਤੇ ਰੋਪੜ -4 ਲੋਕਾਂ ਦੀ ਮੌਤ ਹੋਈ ਹੈ।

ਪੰਜਾਬ ਅੰਦਰ ਹੁਣ ਤੱਕ 142082 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਦੌਰਾਨ 1320001 ਸਹਿਤਯਾਬ ਵੀ ਹੋਏ ਹਨ।ਪੰਜਾਬ ਅੰਦਰ ਇਸ ਵੇਲੇ 5601 ਐਕਟਿਵ ਕੋਰੋਨਾ ਮਰੀਜ਼ ਹਨ।ਜਿਸ ਵਿੱਚੋਂ 156 ਆਕਸੀਜਨ ਸਪੋਰਟ ਅਤੇ 18 ਵੈਂਨਟੀਲੇਟਰ ਤੇ ਹਨ।