Punjab News : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਪੰਜਾਬ ਸਰਕਾਰ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਆਜ਼ਾਦੀ ਦਿਹਾੜੇ ਦੇ ਨਾਂ 'ਤੇ ਵਰਕਰ ਹੈਲਪਰ ਦਾ ਸ਼ੋਸ਼ਣ ਕਰ ਰਹੀ ਹੈ। ਅਸੀਂ ਆਜ਼ਾਦੀ ਦਿਹਾੜੇ ਦਾ ਸਨਮਾਨ ਕਰਦੇ ਹਾਂ ਕਿਉੰਕਿ ਇਹ ਸਾਨੂੰ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਹੈ।


 

ਇਸ ਦਿਨ ਦੀ ਆੜ੍ਹ ਵਿੱਚ ਸਰਕਾਰ ਨੇ ਆਂਗਨਵਾੜੀ ਵਰਕਰਾਂ ਨੂੰ ਹੁਕਮ ਚੜਾ ਦਿੱਤਾ ਕਿ 15 ਅਗਸਤ ਵਾਲੇ ਦਿਨ ਆਪਣੇ ਆਪਣੇ ਸੈਂਟਰ ਵਿੱਚ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਝੰਡੇ ਦੀ ਰਸ਼ਮ ਕੀਤੀ ਜਾਵੇ ਪਰ ਇਸ ਪ੍ਰੋਗਰਾਮ ਲਈ ਸਰਕਾਰ ਨੇ ਕਿਸੇ ਵੀ ਸੈਂਟਰ ਲਈ ਕੋਈ ਫੰਡ ਜਾਰੀ ਨਹੀਂ ਕੀਤਾ। ਜੇਕਰ ਕੋਈ ਪ੍ਰੋਗਰਾਮ ਕਰਵਾਉਣਾ ਸੀ ਤਾਂ ਸਰਕਾਰ ਹਰ ਇਕ ਸੈਂਟਰ ਲਈ ਸਮਾਨ ਮੁਹੱਈਆ ਕਰਵਾਉਂਦੀ ਪਰ ਨਹੀਂ ਸਰਕਾਰ ਪ੍ਰੋਗਰਾਮ ਤਾਂ ਉਲੀਕ ਦਿੰਦੀ ਹੈ ਆਂਗਨਵਾੜੀ ਲਈ ਕੋਈ ਫੰਡ ਜਾਰੀ ਨਹੀਂ ਕਰਦੀ। ਇਸ ਨੂੰ ਲੈਕੇ ਵਰਕਰਾ ਹੈਲਪਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਗਰ ਕੋਈ ਪ੍ਰੋਗਰਾਮ ਮਨਾਉਣਾ ਹੈ ਤਾਂ ਹਰ ਇਕ ਸੈਂਟਰ ਨੂੰ ਝੰਡਾ ਅਤੇ ਲੋੜੀਂਦਾ ਸਮਾਨ ਮੁਹਈਆ ਕਰਵਾਇਆ ਜਾਵੇ। ਫਿਰ ਹੀ ਪ੍ਰੋਗਰਾਮ ਕਰਨ ਲਈ ਕਿਹਾ ਜਾਵੇ। ਪਹਿਲਾਂ ਵੀ ਆਂਗਨਵਾੜੀ ਵਰਕਰ ਬਹੁਤ ਸਾਰੇ ਅਜਿਹੇ ਕੰਮ ਕਰਦੇ ਨੇ ਜਿੰਨਾਂ ਹਾਲੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ। 

 

ਆਂਗਨਵਾੜੀ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵੀ ਪੂਰਾ ਅਤੇ ਸਮੇਂ ਸਿਰ ਨਹੀ ਜਾਂਦਾ। ਇਸ ਲਈ ਯੂਨੀਅਨ ਇਸਦਾ ਪੂਰਾ ਵਿਰੋਧ ਕਰਦੀ ਹੈ ਕਿ ਜਦੋਂ ਤਕ ਆਂਗਨਵਾੜੀ ਸੈਂਟਰਾਂ ਨੂੰ ਪ੍ਰੋਗਰਾਮ ਦਾ ਪੂਰਾ ਪੈਸਾ ਅਤੇ ਸਮਾਨ ਮੁਹਈਆ ਨਹੀ ਕਰਦੀ ਉਦੋ ਤੱਕ ਅਸੀਂ ਕੋਈ ਕੰਮ ਨਹੀਂ ਕਰਾਗੇ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 




 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ