Director School Education Punjab: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਨਾਮ ਸਿੱਖਿਆ ਵਿਭਾਗ ਦਾ ਇੱਕ ਫਰਮਾਨ ਜਾਰੀ ਹੋਇਆ ਹੈ। ਜਿਸ ਨੇ ਅਧਿਆਪਕਾਂ ਦੇ ਕੰਮ ਅਤੇ ਟੈਂਸ਼ਨ ਹੋਰ ਵਧਾ ਦਿੱਤੀ ਹੈ। ਰੈਗੁਲਰ ਸਟਾਫ਼ ਦੀ ਕਮੀ ਦੇ ਕਾਰਨ ਹੁਣ ਸਕੂਲ ਦਾ ਬਾਕੀ ਮੋਟਾ ਮੋਟਾ ਕੰਮ ਵੀ ਮਾਸਟਰ ਹੀ ਕਰਨਗੇ। 


ਸਿੱਖਿਆ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸੂਬੇ  ਸੂਬੇ ਦੇ ਏਡਿਡ ਸਕੂਲਾਂ ਦੇ ਮਿੱਡ-ਡੇਅ ਮੀਲ ਦੇ ਅਨਾਜ ਦਾ ਰਿਕਾਰਡ ਤੇ ਸਰਕਾਰੀ ਪੋਰਟਲ 'ਤੇ ਇਸ ਦੇ ਵੇਰਵੇ ਚੜਾਉਣ ਦਾ ਕੰਮ ਸਰਕਾਰੀ ਸਕੂਲਾਂ ਦੇ ਅਧਿਆਪਕ ਕਰਨਗੇ।


 ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਸਕੂਲਾਂ ਵਿਚ ਰੈਗੂਲਰ ਸਟਾਫ਼ ਨਹੀਂ, ਜਾਂ ਸੇਵਾ-ਮੁਕਤ ਹੋ ਗਿਆ ਵਿਖੇ ਨੇੜੇ ਦੇ ਸਰਕਾਰੀ ਸਕੂਲਾਂ ਦੇ ਟੀਚਰ ਹੀ ਰਿਕਾਰਡ ਜਾਂਚ ਕਰਨਗੇ। ਇਹੀ ਅਧਿਆਪਕ ਹੀ ਕੁੱਕ ਵਰਕਰਾਂ ਦੀ ਤਨਖਾਹ, ਕੇਸ਼ ਬੁੱਕ ਅਤੇ ਅਨਾਜ ਦੇ ਵੇਰਵੇ ਦੀ ਜਾਂਚ ਵੀ ਕਰਨਗੇ।


 
ਡਾਇਰੈਕਟਰ ਸਕੂਲ ਸਿੱਖਿਆ ਕਿਹਾ ਹੈ ਕਿ ਇਹ ਹੁਕਮ ਸਕੱਤਰ ਸਕੂਲੀ ਸਿੱਖਿਆ ਦੀ ਹਦਾਇਤ ਤੋਂ ਬਾਅਦ ਜਾਰੀ ਕੀਤੇ ਗਏ ਹਨ।  ਵਿਭਾਗ ਨੇ ਦਲੀਲ ਦਿੱਤੀ ਹੈ ਕਿ ਇਨ੍ਹਾਂ ਸਕੂਲਾਂ ਵਿਚ ਸਟਾਫ਼ ਦੀ ਘਾਟ ਕਾਰਨ ਮਿੱਡ- ਡੇਅ ਮੀਲ ਦਾ ਰਿਕਾਰਡ  ਮੈਨਟੋਨ ਨਹੀਂ ਹੋਰ ਰਿਹਾ। 


ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਇਸਨੂੰ ਵਾਪਸ ਲੈਣ ਅਤੇ ਅਜਿਹਾ ਨ ਕਰਨ ਕੀ ਸੂਰਤ 'ਚ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 



ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l  


Join Our Official Telegram Channel: https://t.me/abpsanjhaofficia