ਨਵੀਂ ਦਿੱਲੀ: ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਗੁਨਾਹਾਂ ਦੀ ਸੂਚੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਲਿਸਟ ਵਿੱਚ ਨਵਾਂ ਮਾਮਲਾ ਪਾਸਪੋਰਟ ਨਾਲ ਸਬੰਧਤ ਹੈ। ਜੀ ਹਾਂ ਰਾਮ ਰਹੀਮ ਨੂੰ ਪਾਸਪੋਰਟ ਦੇਣ ਲਈ ਵਿਭਾਗ ਨੇ ਨਿਯਮਾਂ ਨੂੰ ਤਾਕ 'ਤੇ ਰੱਖ ਦਿੱਤਾ ਤੇ ਟੋਪੀ ਪਾਈ ਫੋਟੋ ਵਿੱਚ ਪਾਸਪੋਰਟ ਜਾਰੀ ਕਰ ਦਿੱਤਾ।


ਇਨ੍ਹਾਂ ਹੀ ਨਹੀਂ ਪਾਸਪੋਰਟ ਦਫਤਰ ਨੇ ਰਾਮ ਰਹੀਮ ਲਈ ਪਾਸਪੋਰਟ ਸਰਵਿਸ ਸੈਂਟਰ ਸਵੇਰੇ 8 ਵਜੇ ਹੀ ਖੁੱਲ੍ਹਵਾ ਦਿੱਤਾ ਜਿਸ ਦਾ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਹੈ। ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਉੱਥੇ ਹੀ ਰਾਮ ਰਹੀਮ 'ਤੇ ਪਾਸਪੋਰਟ ਐਕਟ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਹੈ। ਆਓ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਪੂਰਾ ਮਾਮਲਾ।

ਜਾਣਕਾਰੀ ਮੁਤਾਬਕ ਮਾਮਲਾ 2015 ਦਾ ਹੈ। ਰਾਮ ਰਹੀਮ ਨੇ ਟੋਪੀ ਪਾ ਕੇ ਪਾਸਪੋਰਟ ਲਈ ਫੋਟੋ ਖਿਚਵਾਈ ਸੀ। ਡਿਪਾਰਟਮੈਂਟ ਨੇ ਵੀ ਨਿਯਮਾਂ ਨੂੰ ਤੱਕ ਤੇ ਰੱਖ ਕੇ ਅੰਬਾਲਾ ਤੋਂ ਅਜਿਹਾ ਪਾਸਪੋਰਟ ਜਾਰੀ ਕਰ ਦਿੱਤਾ, ਉਹ ਵੀ ਮਹਿਜ਼ ਅੱਧੇ ਘੰਟੇ ਵਿੱਚ। ਨਿਯਮਾਂ ਦੇ ਮੁਤਾਬਕ ਪਾਸਪੋਰਟ ਦੇ ਲਈ ਫੋਟੋ ਖਿਚਵਾਉਂਦੇ ਸਮੇਂ ਕੋਈ ਵੀ ਸ਼ਖਸ ਟੋਪੀ ਜਾਂ ਕਲਾ ਚਸ਼ਮਾਂ ਨਹੀਂ ਪਾ ਸਕਦਾ।

ਸਾਲ 2017 ਵਿੱਚ ਗੁਰਮੀਤ ਰਾਮ ਰਹੀਮ ਨੇ ਸੂਜਾ ਪਾਸਪੋਰਟ ਜਾਰੀ ਕਰਵਾਇਆ ਸੀ। ਇਸ ਵਾਰ ਸਿਰ ਤੇ ਟੋਪੀ ਨਹੀਂ ਪਾਈ ਪਰ ਨਾਮ ਲਿਖਵਾਇਆ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ। ਤੁਹਾਨੂੰ ਦੱਸ ਦਈਏ ਕਿ ਨਿਯਮਾਂ ਮੁਤਾਬਕ ਨਾਮ ਦੇ ਅੱਗੇ ਸੰਤ, ਡਾਕਟਰ, ਪ੍ਰੋਫੈਸਰ ਆਦਿ ਨਹੀਂ ਲਾਇਆ ਜਾ ਸਕਦਾ।

ਜਾਣਕਾਰੀ ਮੁਤਾਬਕ 2015 ਵਿੱਚ ਰਾਮ ਰਹੀਮ ਨੂੰ ਪਾਸਪੋਰਟ ਜਾਰੀ ਕਾਰਨ ਦੇ ਲਈ ਵਿਦੇਸ਼ ਮੰਰਾਲੇ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਅੰਬਾਲਾ ਪਾਸਪੋਰਟ ਸਰਵਿਸ ਸੈਂਟਰ ਵਿੱਚ ਸਵੇਰੇ 8 ਵਜੇ ਹੀ ਬੁਲਾ ਲਿਆ ਸੀ। ਲੱਖਾਂ ਸਮਰਥਕ ਵੀ ਉੱਥੇ ਇਕੱਠੇ ਹੋ ਗਏ ਸਨ। ਵਿਦੇਸ਼ ਮੰਤਰਾਲਾ ਇਹ ਵੀ ਜਾਂਚ ਕਰ ਰਿਹਾ ਹੈ ਕਿ ਪਾਸਪੋਰਟ ਸਰਵਿਸ ਸੈਂਟਰ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਹੈ। ਅਜਿਹੇ ਵਿੱਚ ਸਮੇਂ ਤੋਂ ਪਹਿਲਾਂ ਐਪਲੀਕੇਸ਼ਨ ਮਜ਼ੂਰ ਕਿੱਦਾਂ ਕੀਤੀ ਗਈ।