ਮੁੰਬਈ: ਮਹਾਰਾਸ਼ਟਰ ਦੀ ਸਿਆਸੀ ਤਾਣੀ ਸੁਲਣ ਲੱਗੀ ਹੈ। ਬੀਜੇਪੀ ਨੂੰ ਬਾਹਰ ਕਰਨ ਲਈ ਕਾਂਗਰਸ ਤੇ ਐਨਸੀਪੀ ਨੇ ਸ਼ਿਵ ਸੈਨਾ ਨਾਲ ਹੱਥ ਮਿਲਾ ਲਿਆ ਹੈ। ਅੱਜ ਤਿੰਨਾਂ ਪਾਰਟੀਆਂ ਦੇ ਲੀਡਰਾਂ ਦੀ ਮੀਟਿੰਗ ਵਿੱਚ ਉਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਉੱਪਰ ਸਹਿਮਤੀ ਹੋ ਗਈ।

ਐਨਸੀਪੀ ਦੇ ਲੀਡਰ ਸ਼ਰਦ ਪਵਾਰ ਨੇ ਕਿਹਾ ਕਿ ਉਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ਉੱਪਰ ਸਹਿਮਤੀ ਹੋ ਗਈ। ਹੁਣ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਏਗਾ। ਸੂਤਰਾਂ ਮੁਤਾਬਕ ਸੋਮਵਾਰ ਨੂੰ ਤਿੰਨੇ ਪਾਰਟੀਆਂ ਦੇ ਲੀਡਰ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਉਧਵ ਠਾਕਰੇ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।