ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਦੇ ਮੱਦੇਨਜ਼ਰ ਨਾਈ, ਹੇਅਰ ਡ੍ਰੈਸਰ ਤੇ ਸੈਲੂਨ ਵਾਲਿਆਂ ਲਈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਸਖ਼ਤ ਨਿਰਦੇਸ਼ ਹਨ ਕਿ ਸਫ਼ਾਈ ਦੇ ਨਾਲ-ਨਾਲ ਸਾਰੇ ਪਰਹੇਜ਼ ਰੱਖੇ ਜਾਣ। ਸੈਲੂਨ 'ਚ ਵਰਤੇ ਜਾਣ ਵਾਲੇ ਸੰਦ ਇਕ ਫੀਸਦ ਸੋਡੀਅਮ ਹਾਇਪੋਕਲੋਰਾਇਟ ਨਾਲ ਸਾਫ਼ ਕੀਤੇ ਜਾਣ।


ਇਸ ਤੋਂ ਇਲਾਵਾ ਇਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਬਿਮਾਰੀ ਦੇ ਲੱਛਣ ਵਾਲੇ ਕਿਸੇ ਵੀ ਸਟਾਫ਼ ਮੈਂਬਰ ਨੂੰ ਕੰਮ ਤੇ ਨਾ ਬੁਲਾਇਆ ਜਾਵੇ। ਦੁਕਾਨਾਂ 'ਚ ਭੀੜ ਕਰਨ ਤੋਂ ਗੁਰੇਜ਼ ਕੀਤਾ ਜਾਵੇ।


ਗਾਹਕ ਤੇ ਸਟਾਫ਼ ਲਈ ਮਾਸਕ ਪਹਿਣਨਾ ਲਾਜ਼ਮੀ ਹੈ। ਸੈਲੂਨ ਜਾਂ ਦੁਕਾਨ ਦੀ ਸਫ਼ਾਈ ਵਾਰ-ਵਾਰ ਕੀਤੀ ਜਾਵੇ। ਇਸ ਤੋਂ ਇਲਾਵਾ ਕੰਮ ਦੌਰਾਨ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸਫ਼ਾਈ ਸਕੀਨੀ ਬਣਾਈ ਜਾਵੇ।


ਇਹ ਵੀ ਪੜ੍ਹੋ: ਵਾਹਨ ਚਾਲਕਾਂ ਨੂੰ ਸਰਕਾਰ ਨੇ ਦਿੱਤੀ ਰਾਹਤ


ਇਹ ਵੀ ਪੜ੍ਹੋ: ਪੰਜਾਬ ਦੇ ਪਿੰਡਾਂ 'ਚ ਕੋਰੋਨਾ ਰਿਹਾ ਬੇਅਸਰ, ਸ਼ਹਿਰੀਆਂ ਨੂੰ ਦਬੋਚਿਆ


ਬੇਸ਼ੱਕ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਗਈ ਹੈ ਪਰ ਨਾਲ ਹੀ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਵਾਰ-ਵਾਰ ਕੋਰੋਨਾ ਨੂੰ ਰੋਕਣ ਲਈ ਗਾਇਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਹਨ।




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ