ਅੰਮ੍ਰਿਤਸਰਪੰਜਾਬੀ ਗਾਇਕ ਗੁਰਦਾਸ ਮਾਨ ਦਾ ਅੱਜ ਅੰਮ੍ਰਿਤਸਰ ਵਿਖੇ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ। ਗੁਰਦਾਸ ਮਾਨ ਭਗਤਪੁਰਨ ਸਿੰਘ ਦੇ ਇੱਕ ਯਾਦਗਾਰ ਗੇਟ ਦਾ ਉਧਘਾਟਨ ਕਰਨ ਥੇ ਪੁਹੰਚੇ ਸੀ। ਜਿਸ 'ਤੇ ਸਿੱਖ ਜੱਥੇਬੰਦੀਆਂ ਨੇ ਮਾਨ ਨੂੰ ਕਾਲੀਆਂ ਝੰਡੀਆਂ ਵਿਖਾਇਆਂ।
ਪੰਜਾਬੀ ਗਾਇਕ ਗੁਰਦਾਸ ਮਾਨ ਓਦੋਂ ਵਿਵਾਦਾਂ ਦੇ ਘੇਰੇ 'ਚ ਆ ਗਏ ਜਦੋਂ ਉਨ੍ਹਾਂ 'ਇਕ ਦੇਸ਼ਇਕ ਭਾਸ਼ਾਦੇ ਵਿਚਾਰ ਦਾ ਸਮਰਥਨ ਕੀਤਾ ਸੀ

ਇੱਕ ਰੇਡੀਓ ਹੋਸਟ ਨਾਲ ਗੱਲਬਾਤ ਵਿੱਚ ਮਾਨ ਨੂੰ ਹਿੰਦੀ ਬੋਲਣ ਬਾਰੇ ਬਹਿਸ ਬਾਰੇ ਪੁੱਛਿਆ ਗਿਆਜਿਸ ਤੇ ਉਹਨਾਂ ਕਿਹਾ: “ਇਹ ਹੰਗਾਮਾ ਵਟਸਐਪ ਅਤੇ ਸੋਸ਼ਲ ਮੀਡੀਆ‘ ਤੇ ਵਿਹਲੇ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਸੀ ਕਿ ਰਾਸ਼ਟਰ ਨੂੰ 'ਹਿੰਦੁਸਤਾਨੀਬੋਲਣੀ ਚਾਹੀਦੀ ਹੈ - "ਉਰਦੂਪੰਜਾਬੀ ਅਤੇ ਹਿੰਦੀ ਦੇ ਆਮ ਸ਼ਬਦਾਂ ਦਾ ਮਿਸ਼ਰਣ।ਗਾਇਕ ਦੀ ਉਸ ਦੇ ਵਿਚਾਰਾਂ ਲਈ ਸੋਸ਼ਲ ਮੀਡੀਆ 'ਤੇ ਭਾਰੀ ਅਲੋਚਨਾ ਹੋਈ ਸੀ।