ਗੁਰਦਾਸਪੁਰ: ਬੀਤੇ ਦਿਨ ਦਿੱਗਜ ਬਾਲੀਵੁਡ ਅਦਾਕਾਰ ਧਰਮਿੰਦਰ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਤੇ ਆਪਣੇ ਪੁੱਤਰ ਸੰਨੀ ਦਿਓਲ ਦੇ ਚੋਣ ਪ੍ਰਚਾਰ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਗੁਰਦਾਸਪੁਰ ਪੁੱਜੇ। ਇੱਥੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬੇਟੇ ਦੇ ਖਿਲਾਫ ਸੁਨੀਲ ਜਾਖੜ ਖੜੇ ਹਨ। ਹੁਣ ਇਹ ਪਤਾ ਹੈ ਤਾਂ ਹੁਣ ਵਾਪਿਸ ਨਹੀਂ ਜਾਣ ਵਾਲੇ, ਬਲਕਿ ਪੂਰੇ ਜ਼ੋਰ ਨਾਲ ਲੜਨਗੇ।
ਧਰਮਿੰਦਰ ਨੇ ਕਿਹਾ ਕਿ ਜਦੋਂ ਉਹ ਚੋਣ ਲੜੇ ਸਨ, ਤਾਂ ਪਟਿਆਲਾ, ਲੁਧਿਆਣਾ ਤੇ ਰਾਜਸਥਾਨ ਤੋਂ ਬਲਰਾਮ ਜਾਖੜ ਦੇ ਖਿਲਾਫ ਚੋਣ ਨਹੀਂ ਸੀ ਲੜੇ ਬਲਕਿ ਮੁੜ ਬੀਜੇਪੀ ਨੇ ਬੀਕਾਨੇਰ ਤੋਂ ਚੋਣ ਲੜਾਈ ਪਰ ਉਨ੍ਹਾਂ ਨੂੰ ਉਥੋਂ ਕਾਫੀ ਪਿਆਰ ਮਿਲਿਆ। ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰ ਨਾਲੋਂ ਜ਼ਿਆਦਾ ਪਿਆਰ ਕੀਤਾ ਪਰ ਕੇਂਦਰ ਵਿੱਚ ਬੀਜੇਪੀ ਨਹੀਂ ਸੀ। ਇਸ ਲਈ ਉਨ੍ਹਾਂ ਜੋ ਵਾਅਦੇ ਕੀਤੇ ਸਨ, ਉਸ ਮੁਤਾਬਕ ਉਹ ਪੂਰੇ ਨਹੀਂ ਹੋਏ।
ਧਰਮਿੰਦਰ ਨੇ ਕਿਹਾ ਕਿ ਉਸ ਦੇ ਬਾਵਜੂਦ ਉਨ੍ਹਾਂ ਜੋ ਵਾਅਦੇ ਲੋਕਾਂ ਨਾਲ ਕੀਤੇ, ਉਸ ਮੁਤਾਬਕ ਹੀ ਕੰਮ ਕੀਤਾ। ਉਨ੍ਹਾਂ ਨੇ ਸੰਨੀ ਦਿਓਲ ਨੂੰ ਪਿਆਰ ਦੇਣ ਲਈ ਗੁਰਦਾਸਪੁਰ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੇ ਇਹ ਜਿੱਤ ਹੁੰਦੀ ਹੈ ਤਾਂ ਉਹ ਜਿੱਤ ਉਨ੍ਹਾਂ ਦੀ ਨਹੀਂ, ਬਲਕਿ ਗੁਰਦਸਪੁਰ ਦੇ ਲੋਕਾਂ ਦੀ ਹੋਏਗੀ। ਇਸ ਦੇ ਨਾਲ ਹੀ ਧਰਮਿੰਦਰ ਦਿਓਲ ਨੇ ਕਿਹਾ ਕਿ ਹੁਣ ਕਿ ਅਸੀਂ ਭੱਜ ਜਾਈਏ, ਇਹ ਨਹੀਂ ਹੋ ਸਕਦਾ। ਜੋ ਹੈ ਉਸ ਦਾ ਸਾਹਮਣਾ ਕਰਾਂਗੇ ਤੇ ਜਿੱਤ ਹਾਸਲ ਕਰਾਂਗੇ।
ਧਰਮਿੰਦਰ ਨੂੰ ਨਹੀਂ ਪਤਾ ਸੀ ਕਿ ਸੰਨੀ ਦਾ ਮੁਕਾਬਲਾ ਜਾਖੜ ਨਾਲ, ਕਿਹਾ ਜੋ ਹੈ ਉਸ ਦਾ ਸਾਹਮਣਾ ਕਰਾਂਗੇ ਤੇ ਜਿੱਤਾਂਗੇ
ਏਬੀਪੀ ਸਾਂਝਾ
Updated at:
11 May 2019 10:02 AM (IST)
ਧਰਮਿੰਦਰ ਦਿਓਲ ਨੇ ਕਿਹਾ ਕਿ ਹੁਣ ਕਿ ਅਸੀਂ ਭੱਜ ਜਾਈਏ, ਇਹ ਨਹੀਂ ਹੋ ਸਕਦਾ। ਜੋ ਹੈ ਉਸ ਦਾ ਸਾਹਮਣਾ ਕਰਾਂਗੇ ਤੇ ਜਿੱਤ ਹਾਸਲ ਕਰਾਂਗੇ।
- - - - - - - - - Advertisement - - - - - - - - -