ਵਾਸ਼ਿੰਗਟਨ: ਉੱਘੇ ਸਿੱਖ ਅਮਰੀਕਨ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ ਹੈ। ਖ਼ਾਲਸਾ ਨੂੰ ਪਿਛਲੇ ਮਹੀਨੇ ਹੀ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਮਗਰੋਂ ਉਨ੍ਹਾਂ ਆਪਣੀ ਕਿਸਮਤ ਸਿਆਸਤ ਵਿੱਚ ਅਜ਼ਮਾਉਣ ਦਾ ਇਰਾਦਾ ਕੀਤਾ ਹੈ।
ਇਹ ਵੀ ਪੜ੍ਹੋ- ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ 'ਚ ਵਿਸ਼ੇਸ਼ ਸਨਮਾਨ
ਆਪਣੇ ਸਮਰਥਕਾਂ ਨਾਲ ਗੱਲਬਾਤ ਮਗਰੋਂ ਖ਼ਾਲਸਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਹੁਣ ਆਪਣੇ ਸ਼ਹਿਰ ਤੋਂ ਲੋਕ ਸੇਵਾ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਫਿਸ਼ਰਸ ਦੇ ਨਗਰ ਨਿਗਮ ਤੋਂ ਉਹ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨਗੇ। ਅਮਰੀਕਾ ਦੇ ਸੂਬੇ ਇੰਡਿਆਨਾ ਦੇ ਸ਼ਹਿਰ ਫਿਸ਼ਰਜ਼ 'ਚ ਪਿਛਲੇ ਦਹਾਕਿਆਂ ਤੋਂ ਵੱਸਦੇ ਗੁਰਿੰਦਰ ਸਿੰਘ ਖ਼ਾਲਸਾ ਸਿੱਖ ਭਾਈਚਾਰੇ ਦੇ ਨਾਲ-ਨਾਲ ਸਥਾਨਕ ਅਮਰੀਕੀਆਂ ਵਿੱਚ ਹੀ ਕਾਫੀ ਮਸ਼ਹੂਰ ਹਨ।
ਸਬੰਧਤ ਖ਼ਬਰ- ਅਮਰੀਕੀਆਂ ਦੇ ਦਿਲਾਂ 'ਤੇ ਖ਼ਾਲਸੇ ਦਾ ਰਾਜ, ਸਰਕਾਰੀ ਕੰਮ ਠੱਪ ਹੋਣ ਮਗਰੋਂ ਸਿੱਖ ਬਣੇ ਸਾਹਾਰਾ
ਖ਼ਾਲਸਾ ਨੂੰ ਸਾਲ 2007 ਵਿੱਚ ਅਮਰੀਕੀ ਹਵਾਈ ਅੱਡੇ 'ਤੇ ਜਾਂਚ ਕਰਨ ਦੌਰਾਨ ਦਸਤਾਰ ਉਤਾਰਨ ਲਈ ਕਿਹਾ ਸੀ ਪਰ ਉਨ੍ਹਾਂ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਪੂਰੇ ਦੇਸ਼ ਦੇ ਸਿੱਖਾਂ ਤੋਂ ਇੰਨੀ ਵੱਡੀ ਗਿਣਤੀ ਵਿੱਚ ਦਸਤਖ਼ਤ ਕਰਵਾਏ ਕਿ ਅਮਰੀਕਾ ਨੂੰ ਆਪਣੀ ਨਿਤੀ ਬਦਲਣ ਲਈ ਮਜਬੂਰ ਹੋਣਾ ਪਿਆ। ਹੁਣ ਸਿੱਖਾਂ ਨੂੰ ਅਮਰੀਕੀ ਹਵਾਈ ਅੱਡਿਆਂ 'ਤੇ ਦਸਤਾਰ ਉਤਾਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ।