ਅੰਮ੍ਰਿਤਸਰ : ਕਾਂਗਰਸੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿਨੇਸ਼ ਬੱਸੀ ਦੀ ਗ੍ਰਿਫਤਾਰੀ ਨੂੰ ਬਦਲੇ ਦੀ ਭਾਵਨਾ ਦੱਸਿਆ ਹੈ। ਉਨ੍ਹਾਂ ਕਿਹਾ ਸੰਗਰੂਰ ਸੀਟ ਹਾਰਨ ਤੋਂ ਬਾਅਦ ਮਾਨ ਸਰਕਾਰ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਔਜਲਾ ਨੇ ਕਿਹਾ ਜਿਸ ਵਿਅਕਤੀ ਨੂੰ ਮਤਾ ਪਾ ਕੇ ਪਲਾਟ ਦਿੱਤਾ ਗਿਆ ,ਉਸ 'ਤੇ ਬੱਸੀ ਤੋਂ ਇਲਾਵਾ ਕਈ ਲੋਕਾਂ ਦੇ ਹਸਤਾਖਰ ਹਨ ਪਰ ਇਕੱਲੇ ਦਿਨੇਸ਼ ਬੱਸੀ ਨੂੰ ਗ੍ਰਿਫਤਾਰ ਕਰ ਲਿਆ ਕਿਉੰਕਿ ਉਹ ਕਾਂਗਰਸੀ ਹੈ। 


ਔਜਲਾ ਨੇ ਕਿਹਾ ਕਾਨੂੰਨ ਮੁਤਾਬਕ 1988 ਦੇ ਰੇਟਾਂ ਮੁਤਾਬਕ ਪਲਾਟ ਦੀ ਅਲਾਟਮੈਂਟ ਹੋਈ ਹੈ ਤੇ ਜੇਕਰ ਕੁਝ ਜਾਨਣਾ ਸੀ ਤਾਂ ਵਿਜੀਲੈਂਸ ਉਸ ਸੱਦ ਕੇ ਪੁੱਛ ਸਕਦੀ ਸੀ ਪਰ ਜਾਣ ਬੁਝ ਕੇ ਬਿਨ੍ਹਾਂ ਜਾਂਚ ਕੀਤੇ ਗ੍ਰਿਫਤਾਰ ਕੀਤਾ ਗਿਆ ਹੈ।  ਔਜਲਾ ਨੇ ਕਿਹਾ ਕਿ ਸਾਰੀ ਪਾਰਟੀ ਦਿਨੇਸ਼ ਬੱਸੀ ਦੇ ਨਾਲ ਹੈ ਤੇ ਇਸ 'ਤੇ ਪਾਰਟੀ ਜੋ ਵੀ ਹੁਕਮ ਦੇਵੇਗੀ, ਉਸ ਮੁਤਾਬਕ ਅੱਗੇ ਵਧਾਂਗੇ।

 

ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਾਂਗਰਸੀ ਆਗੂ ਬੱਸੀ ’ਤੇ ਪਲਾਟ ਅਲਾਟਮੈਂਟ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਹਨ।  

 

ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਿਨੇਸ਼ ਬੱਸੀ ਨੂੰ ਮਿਲਣ ਲਈ ਵਿਜੀਲੈਂਸ ਦਫ਼ਤਰ ਅੰਮ੍ਰਿਤਸਰ ਪੁੱਜੇ। ਆਸ਼ੂ ਤੇ ਬੱਸੀ ਦੋਵੇ ਇਕੱਠੇ ਬੀਤੇ ਕੱਲ੍ਹ ਅਮਰਨਾਥ ਯਾਤਰਾ ਤੋਂ ਪਰਤੇ ਸੀ ਤੇ ਕੱਲ ਸ਼ਾਮ ਵੇਲੇ ਹੀ ਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ SSP ਵਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਉਨਾਂ ਦੀ ਰਿਹਾਇਸ਼ ਤੋਂ ਅੰਮ੍ਰਿਤਸਰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।