ਅੰਮ੍ਰਿਤਸਰ: ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਬੀਤੇ ਕੱਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨਾਲ ਬੀਤੇ ਦਿਨ ਮੁਲਾਕਾਤ ਕੀਤੀ। ਮੁਲਾਕਾਤ ਕਰਨ ਤੋਂ ਬਾਅਦ ਔਜਲਾ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਸਾਰੀ ਪਾਰਟੀ ਉਨ੍ਹਾਂ ਨਾਲ ਹੈ ਭਾਵੇਂ ਇਹ ਮੀਟਿੰਗ ਸ਼ਿਸ਼ਟਾਚਾਰ ਵਜੋਂ ਹੋਈ ਹੈ ਪਰ ਸਿੱਧੂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਚਿੰਤਾ ਪ੍ਰਗਟ ਕੀਤੀ।


ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਖਬੀਰ ਬਾਦਲ ਨਹੀਂ ਹੋਣਗੇ SIT ਸਾਹਮਣੇ ਪੇਸ਼, ਅਕਾਲੀ ਦਲ ਦਾ ਦਾਅਵਾ- ਸੰਮਨ ਹੀ ਨਹੀਂ ਮਿਲੇ

ਔਜਲਾ ਨੇ ਕਿਹਾ ਕਿ ਸਿੱਧੂ ਪੂਰੀ ਤਰ੍ਹਾਂ ਤੰਦਰੁਸਤ ਤੇ ਫਿੱਟ ਹਨ। ਉਨ੍ਹਾਂ ਨੇ 20-22 ਕਿਲੋ ਵਜਨ ਘਟਾ ਲਿਆ ਹੈ। ਔਜਲਾ ਤੇ ਸਿੱਧੂ ਦੇ ਪਿਛਲੇ ਸਮੇਂ ਸਬੰਧ ਕਾਫੀ ਚੰਗੇ ਹਨ ਪਰ ਸਿਆਸੀ ਹਲਕਿਆਂ 'ਚ ਇਸ ਮੀਟਿੰਗ ਦੀ ਕਾਫੀ ਚਰਚਾ ਸੀ, ਕਿਉਂਕਿ ਸਿੱਧੂ ਵੀ ਪਾਰਟੀ ਦੇ ਕਈ ਆਗੂਆਂ ਨੂੰ ਮਿਲੇ ਹੀ ਨਹੀਂ ਸਨ। ਔਜਲਾ ਨੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਕੀਤੇ ਟਵੀਟ 'ਤੇ ਕਿਹਾ ਕਿ ਕਾਂਗਰਸ ਤੇ ਭਾਜਪਾ 'ਚ ਇਹੋ ਫਰਕ ਹੈ ਕਿ ਕਾਂਗਰਸ 'ਚ ਹਰ ਕੋਈ ਆਪਣੇ ਵਿਚਾਰ ਰੱਖ ਸਕਦਾ ਹੈ ਪਰ ਉਹ ਵੀ ਇਕ ਪਲੇਟਫਾਰਮ 'ਤੇ।


ਦੂਜੇ ਪਾਸੇ ਰਾਜਾ ਵੜਿੰਗ ਦੀ ਅਗਵਾਈ 'ਚ ਪਾਰਟੀ ਸੂਬੇ 'ਚ ਲਗਾਤਾਰ ਅੱਗੇ ਵੱਧ ਰਹੀ ਹੈ। ਔਜਲਾ ਨੇ ਬੇਅਦਬੀ ਮੁੱਦੇ 'ਤੇ ਕੁੰਵਰ ਵਿਜੇ ਪ੍ਰਤਾਪ ਵੱਲੋੱ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ 'ਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਸਿਰਫ ਬਿਆਨਬਾਜੀ ਤਕ ਨਹੀਂ ਰਹਿਣਾ ਚਾਹੀਦਾ ਸਗੋਂ ਪਾਰਟੀ ਦੇ ਬਾਕੀ ਵਿਧਾਇਕਾਂ ਨੂੰ  ਨਾਲ ਲੈ ਕੇ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿਉਂਕਿ ਕੇਜਰੀਵਾਲ ਤਾਂ ਖੁਦ ਕਹਿੰਦੇ ਸੀ ਕਿ ਇਹ ਮੁੱਦਾ 24 ਘੰਟਿਆਂ 'ਚ ਹੱਲ ਹੋਣ ਵਾਲਾ ਹੈ ਤੇ ਆਪ ਸਰਕਾਰ ਇਸ ਨੂੰ ਹੱਲ ਕਰੇਗੀ।


ਸੀਐਮ ਭਗਵੰਤ ਮਾਨ ਦਾ ਸੱਦਾ, 'ਗੁਰੂ ਸਾਹਿਬਾਨ ਨੇ ਵਿਰਾਸਤ 'ਚ ਖੇਡਾਂ, ਘੋੜ ਸਵਾਰੀ, ਤੀਰ-ਅੰਦਾਜ਼ੀ ਦਿੱਤੀ, ਖੇਡਾਂ ਸਾਨੂੰ ਵਿਰਾਸਤ 'ਚ ਮਿਲੀਆਂ, ਆਓ ਰਲ਼-ਮਿਲ ਮੁੜ ਤੋਂ ਰੰਗਲਾ ਪੰਜਾਬ ਬਣਾਈਏ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।